Evening Hukamnama | Sri Harmandir Sahib ji | 27 May 2019

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੭ ਮਈ ੨੦੧੯,ਸੋਮਵਾਰ,੧੩ ਜੇਠ (ਸੰਮਤ ੫੫੦ ਨਾਨਕਸ਼ਾਹੀ)
ਧਨਾਸਰੀ ਮਹਲਾ ੩ ॥
ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ (ਅੰਗ:੬੬੬)

ਪਦਅਰਥ: ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ। ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ। ਦੇ = ਦੇਂਦਾ ਹੈ।੧। ਅਚਰਜੁ = ਹੈਰਾਨ ਕਰਨ ਵਾਲਾ। ਕਲੀ ਕਾਲ ਵਿਚਿ = ਝਗੜਿਆਂ = ਭਰੇ ਜੀਵਨ = ਸਮੇ ਵਿਚ।੧।ਰਹਾਉ। ਹਮ = ਅਸੀ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ) । ਕਮਾਹਿ = (ਅਸੀ) ਕਰਦੇ ਹਾਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ। ਆਪੇ = (ਪ੍ਰਭੂ) ਆਪ ਹੀ।੨। ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ। ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ। ਆਪੁ = ਆਪਾ = ਭਾਵ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ।੩। ਸਾਜੇ = ਪੈਦਾ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ। ਨਾਮਿ = ਨਾਮ ਵਿਚ (ਜੁੜਿਆਂ) । ਆਗੈ = ਪਰਲੋਕ ਵਿਚ (ਭੀ) ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।੧।ਰਹਾਉ। ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ।੧। ਹੇ ਭਾਈ! ਅਸੀ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀ ਨਿਰੋਲ ਮੂਰਖ ਹਾਂ। ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ।੨। (ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) । ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ।੩। ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ। ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ।੪।੮।

धनासरी महला ३ ॥
नावै की कीमति मिति कही न जाइ ॥ से जन धंनु जिन इक नामि लिव लाइ ॥ गुरमति साची साचा वीचारु ॥ आपे बखसे दे वीचारु ॥१॥ हरि नामु अचरजु प्रभु आपि सुणाए ॥ कली काल विचि गुरमुखि पाए ॥१॥ रहाउ ॥ हम मूरख मूरख मन माहि ॥ हउमै विचि सभ कार कमाहि ॥ गुर परसादी हंउमै जाइ ॥ आपे बखसे लए मिलाइ ॥२॥ बिखिआ का धनु बहुतु अभिमानु ॥ अहंकारि डूबै न पावै मानु ॥ आपु छोडि सदा सुखु होई ॥ गुरमति सालाही सचु सोई ॥३॥ आपे साजे करता सोइ ॥ तिसु बिनु दूजा अवरु न कोइ ॥ जिसु सचि लाए सोई लागै ॥ नानक नामि सदा सुखु आगै ॥४॥८॥

अर्थ: हे भाई! परमात्मा का नाम हैरान करने वाली ताकत वाला है। (पर यह नाम) प्रभू स्वयं ही (किसी भाग्यशाली को) सुनाता है। इन झगड़ों-भरे जीवन समय में वही मनुष्य हरी-नाम प्राप्त करता है जो गुरू के सन्मुख रहता है।1। रहाउ। हे भाई! ये नहीं कहा जा सकता कि परमात्मा का नाम किस मोल मिल सकता है और इस नाम की ताकत कितनी है। जिन मनुष्यों ने परमात्मा के नाम में सुरति जोड़ी हुई है वे भाग्यशाली हैं। जो मनुष्य कभी गलती ना करने वाली गुरू की मति ग्रहण करता है, वह मनुष्य सदा-स्थिर प्रभू के गुणों की विचार (अपने अंदर) बसाता है। पर ये विचार प्रभू उसे ही देता है जिस पर खुद मेहर करता है।1। हे भाई! हम जीव (अपना) हरेक काम अहंकार के आसरे ही करते हैं, (सो जो हम अपने) मन में (ध्यान से विचारें तो इस अहंकार के कारण) हम केवल मूर्ख हैं। ये अहंकार (हमारे अंदर से) गुरू की कृपा से दूर हो सकता है। (गुरू भी उसी को) मिलाता है जिस पर प्रभू खुद ही मेहर करता है।2। (हे भाई! ये दुनियावी) माया का धन (मनुष्य के मन में) बड़ा अहंकार (पैदा करता है)। और, जो मनुष्य अहंकार में डूबा रहता है वह (प्रभू की हजूरी में) आदर नहीं पाता। हे भाई! स्वैभाव त्याग के सदा आत्मिक आनंद बना रहता है। हे भाई! मैं तो गुरू की मति ले के उस सदा-स्थिर प्रभू की सिफत सालाह करता रहता हूँ।3। हे भाई! वह करतार स्वयं ही (सारी सृष्टि को) पैदा करता है, उसके बिना कोई और (ऐसी अवस्था वाला) नहीं है। वह करतार जिस मनुष्य को (अपने) सदा-स्थिर नाम में जोड़ता है, वही मनुष्य (नाम-सिमरन में) लगता है। हे नानक! जो मनुष्य नाम में लगता है उसको ही आत्मिक आनंद बना रहता है (इस लोक में भी, और) परलोक में भी।4।8।

Dhhanaasaree Mehalaa 3 ||
Naavai Kee Keemath Mith Kehee N Jaae || Sae Jan Dhhann Jin Eik Naam Liv Laae || Guramath Saachee Saachaa Veechaar || Aapae Bakhasae Dhae Veechaar ||1|| Har Naam Acharaj Prabh Aap Sunaaeae || Kalee Kaal Vich Guramukh Paaeae ||1|| Rehaao || Ham Moorakh Moorakh Man Maahi || Houmai Vich Sabh Kaar Kamaahi || Gur Parasaadhee Hanoumai Jaae || Aapae Bakhasae Leae Milaae ||2|| Bikhiaa Kaa Dhhan Bahuth Abhimaan || Ahankaar Ddoobai N Paavai Maan || Aap Shhodd Sadhaa Sukh Hoee || Guramath Saalaahee Sach Soee ||3|| Aapae Saajae Karathaa Soe || This Bin Dhoojaa Avar N Koe || Jis Sach Laaeae Soee Laagai || Naanak Naam Sadhaa Sukh Aagai ||4||8||

Meaning: Dhanaasaree, Third Mehl:
The value and worth of the Lord’s Name cannot be described. Blessed are those humble beings, who lovingly focus their minds on the Naam, the Name of the Lord. True are the Guru’s Teachings, and True is contemplative meditation. God Himself forgives, and bestows contemplative meditation. ||1|| The Lord’s Name is wonderful! God Himself imparts it. In the Dark Age of Kali Yuga, the Gurmukhs obtain it. ||1||Pause|| We are ignorant; ignorance fills our minds. We do all our deeds in ego. By Guru’s Grace, egotism is eradicated. Forgiving us, the Lord blends us with Himself. ||2|| Poisonous wealth gives rise to great arrogance. Drowning in egotism, no one is honored. Forsaking self-conceit, one finds lasting peace. Under Guru’s Instruction, he praises the True Lord. ||3|| The Creator Lord Himself fashions all. Without Him, there is no other at all. He alone is attached to Truth, whom the Lord Himself so attaches. O Nanak, through the Naam, lasting peace is attained in the hereafter. ||4||8||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Morning Hukamnama | Sri Harmandir Sahib ji | 27 May 2019

☬ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੭ ਮਈ ੨੦੧੯,ਸੋਮਵਾਰ,੧੩ ਜੇਠ (ਸੰਮਤ ੫੫੦ ਨਾਨਕਸ਼ਾਹੀ)
ਸਲੋਕੁ ਮ: ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ (ਅੰਗ:੬੫੨)

(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ।੧।

सलोकु मः ४ ॥ अंतरि अगिआनु भई मति मधिम सतिगुर की परतीति नाही ॥ अंदरि कपटु सभु कपटो करि जाणै कपटे खपहि खपाही ॥ सतिगुर का भाणा चिति न आवै आपणै सुआइ फिराही ॥ किरपा करे जे आपणी ता नानक सबदि समाही ॥१॥

(मनमुख के) हिरदय में अज्ञान है, (उस की) अकल (मति) नादान होती है और सतगुरु ऊपर उस को सिदक नहीं होता; मन में धोखा (होने के कारन संसार में भी) वेह सारा धोखा ही धोखा समझता है। (मनमुख मनुख खुद) दुःख होते हैं ( व् औरों को) दुखी करते हैं; सतगुरु का हुकम उनके मन में नहीं आता (भाव, रजा नहीं मानते) और अपनी गरज के पीछे भटकते रहते हैं; हे नानक! अगर हरी अपनी मेहर करे, तो ही वेह गुरु के शब्द में लीं होते हैं।१।

Shalok, Fourth Mehl: He has spiritual ignorance within, and his intellect is dull and dim; he does not place his faith in the True Guru. He has deceit within himself, and so he sees deception in all others; through his deceptions, he is totally ruined. The True Guru’s Will does not enter into his consciousness, and so he wanders around, pursuing his own interests. If He grants His Grace, then Nanak is absorbed into the Word of the Shabad. ||1||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Evening Hukamnama | Sri Harmandir Sahib ji | 26 May 2019

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੬ ਮਈ ੨੦੧੯,ਐਤਵਾਰ,੧੨ ਜੇਠ (ਸੰਮਤ ੫੫੦ ਨਾਨਕਸ਼ਾਹੀ)
ਸੋਰਠਿ ਮਹਲਾ ੫ ॥
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ (ਅੰਗ:੬੦੯)

ਪਦਅਰਥ: ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ। ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ।੧। ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ। ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ।ਰਹਾਉ। ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ। ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ।੨। ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ। ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ) !।੩। ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ। ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ।੪।

ਅਰਥ: ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥ ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ॥ ਰਹਾਉ ॥ ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥ ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥ ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ ਜੀ! (ਅਰਦਾਸ ਕਰੋ ਤੇ ਆਖੋ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥

सोरठि महला ५ ॥
पुत्र कलत्र लोक ग्रिह बनिता माइआ सनबंधेही ॥ अंत की बार को खरा न होसी सभ मिथिआ असनेही ॥१॥ रे नर काहे पपोरहु देही ॥ ऊडि जाइगो धूमु बादरो इकु भाजहु रामु सनेही ॥ रहाउ ॥ तीनि संङिआ करि देही कीनी जल कूकर भसमेही ॥ होइ आमरो ग्रिह महि बैठा करण कारण बिसरोही ॥२॥ अनिक भाति करि मणीए साजे काचै तागि परोही ॥ तूटि जाइगो सूतु बापुरे फिरि पाछै पछुतोही ॥३॥ जिनि तुम सिरजे सिरजि सवारे तिसु धिआवहु दिनु रैनेही ॥ जन नानक प्रभ किरपा धारी मै सतिगुर ओट गहेही ॥४॥४॥

अर्थ: हे भाई! पुत्र, स्त्री, घर के अन्य मर्द और औरतें (सभी) माया के ही रिश्ते हैं। आखिर समय (इनमें से) कोई भी तेरा मददगार नहीं बनेगा, सभी झूठा ही प्यार करने वाले हैं ॥१॥ हे मनुष्य​! (केवल इस) शरीर को ही क्यों लाड प्यार से पालता रहता हैं ? (जैसे) धुंआ, (जैसे) बादल (उड़ जाता है, उसी प्रकार यह शरीर) नाश हो जाएगा। सिर्फ परमात्मा का भजन करा कर, वही असली प्यार करने वाला है ॥ रहाउ ॥ हे भाई! (परमात्मा ने) माया के तीन गुणों के असर में रहने वाला तेरा शरीर बना दिया है, (यह अंत को) पानी के, कुतों के, या मिट्टी के हवाले हो जाता है। तूँ इस शरीर-घर में (अपने आप को) अमर समझ बैठा रहता हैं, और जगत के मूल परमात्मा को भुला रहा हैं ॥२॥ हे भाई! अनेकों तरीकों से (परमात्मा ने तेरे सभी अंग) मणके बनाए हैं; (पर स्वासों के) कच्चे धागे में परोए हुए हैं। हे निमाणे जीव! यह धागा (आखिर) टूट जाएगा, (अब इस शरीर के मोह में प्रभू को विसारी बैठा हैं) फिर समय बीत जाने पर हाथ मलेंगा ॥३॥ हे भाई! जिस परमात्मा ने तुझे पैदा किया है, पैदा कर के तुझे सुंदर बनाया है उस को दिन रात (हर समय) सिमरता रहा कर। हे दास नानक जी! (अरदास करो और कहो-) हे प्रभू! (मेरे पर) मेहर कर, मैं गुरू का आसरा पकड़ कर रखूँ ॥४॥४॥

Sorath Mahalaa 5 ||
*Putar Kaltar Lok Greh Banitaa Maaeaa Sanbandhhehee || Ant Kee Baar Ko Kharaa N Hosee Sabh Mithheaa Asnehee ||1|| Re Nar Kaahe Paporahu Dehee || Oodd Jaaego Dhhoom Baadro Ik Bhaajahu Raam Sanehee || Rahaau || Teen Sann(g)eaa Kar Dehee Keenee Jal Kookar Bhasmehee || Hoe Aamro Greh Meh Baithaa Karan Kaaran Bisrohee ||2|| Anik Bhaat Kar Manee_e Saaje Kaachai Taag Parohee || Toott Jaaego Soot Baapure Fir Paashhai Pashhutohee ||3|| Jin Tum Sirje Sirj Savaare Tis Dhhiaavahu Din Rainehee || Jan Naanak Prabh Kirpaa Dhhaaree Mai Satgur Ott Gahehee ||4||4||

*Meaning: Children, spouses, men and women in one’s household, are all bound by Maya. At the very last moment, none of them shall stand by you; their love is totally false. ||1|| O man, why do you pamper your body so ? It shall disperse like a cloud of smoke; vibrate upon the One, the Beloved Lord. || Pause || There are three ways in which the body can be consumed – it can be thrown into water, given to the dogs, or cremated to ashes. He considers himself to be immortal; he sits in his home, and forgets the Lord, the Cause of causes. ||2|| In various ways, the Lord has fashioned the beads, and strung them on a slender thread. The thread shall break, O wretched man, and then, you shall repent and regret. ||3|| He created you, and after creating you, He adorned you – meditate on Him day and night. God has showered His Mercy upon Daas Nanak Ji; I hold tight to the Support of the True Guru. ||4||4||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Morning Hukamnama | Sri Harmandir Sahib ji | 26 May 2019

☬ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੬ ਮਈ ੨੦੧੯,ਐਤਵਾਰ,੧੨ ਜੇਠ (ਸੰਮਤ ੫੫੦ ਨਾਨਕਸ਼ਾਹੀ)
ਸਲੋਕੁ ਮ: ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਮਃ ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ ਪਉੜੀ ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥(ਅੰਗ:੫੯੪)

सलोकु मः १ ॥ घर ही मुंधि विदेसि पिरु नित झूरे सम्हाले ॥ मिलदिआ ढिल न होवई जे नीअति रासि करे ॥१॥ मः १ ॥ नानक गाली कूड़ीआ बाझु परीति करेइ ॥ तिचरु जाणै भला करि जिचरु लेवै देइ ॥२॥ पूउड़ी ॥ जिनि उपाए जीअ तिनि हरि राखिआ ॥ अम्रितु सचा नाउ भोजनु चाखिआ ॥ तिपति रहे आघाइ मिटी भभाखिआ ॥ सभ अंदरि इकु वरतै किनै विरलै लाखिआ ॥ जन नानक भए निहालु प्रभ की पाखिआ ॥२०॥

ਮੁੰਧਿ = ਇਸਤ੍ਰੀ। ਜਿਨਿ = ਜਿਸ ਨੇ। ਤਿਨਿ = ਉਸੇ ਨੇ। ਭਭਾਖਿਆ = ਖਾਣ ਦੀ ਇੱਛਾ।

ਪ੍ਰਭੂ-ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, ਪਰ, (ਜੀਵ-ਇਸਤ੍ਰੀ) ਉਸ ਨੂੰ ਪਰਦੇਸ ਵਿਚ (ਸਮਝਦੀ ਹੋਈ) ਸਦਾ ਝੂਰਦੀ ਤੇ ਯਾਦ ਕਰਦੀ ਹੈ, ਜੇ ਨੀਯਤ ਸਾਫ਼ ਕਰੇ ਤਾਂ (ਪ੍ਰਭੂ ਨੂੰ) ਮਿਲਦਿਆਂ ਢਿੱਲ ਨਹੀਂ ਲੱਗਦੀ ॥੧॥ ਹੇ ਨਾਨਕ! ਉਹ ਗਲ-ਬਾਤ ਸਭ ਝੂਠੀ ਹੈ ਜੋ (ਹਰੀ ਨਾਲ) ਪਿਆਰ ਕਰਨ ਤੋਂ ਦੂਰ ਕਰਦੀ ਹੈ। ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ॥੨॥ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ, ਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ। ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਰਲੇ ਨੇ ਇਹ ਸਮਝਿਆ ਹੈ; ਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ॥੨੦॥

प्रभु-पति तो घर (भाव, हृदय) में ही है, पर, (जीव-स्त्री ) उस को परदेस में ( समझते हुए) सदा दूर से ही याद करती है, अगर नियत साफ़ करे तो ( प्रभु को ) मिलने में देर नहीं लगती ॥੧॥ हे नानक! वह बात-चित सब झूठी है जो (हरी से ) प्यार करने से दूर करती है। जब तक (हरी) देता है और (जीव) लेता है (भाव, जब तक जीव को कुछ मिलता रहता है) तब तक (हरी को जीव) अच्छा समझता हैं॥२॥ जिस हरी ने जीव पैदा किये हैं, उस ने उनकी रक्षा की है। जो जीव उस हरी का आत्मिक जीवन देने वाला सच्चा नाम (रूप) भोजन चखते हैं, और (इस नाम-रूप भोजन से) वह तृप्त हो जाते हैं उनकी और खाने की इच्छा मिट जाती है। सारे जीवों में एक प्रभु आप व्यापक है, परन्तु किसी विरले ने यह जाना है; और है नानक! (वह virla) daas प्रभु का पक्ष कर के खड़ा रहता है॥२०॥

Shalok, First Mehl: The soul-bride is at home, while the Husband Lord is away; she cherishes His memory, and mourns His absence. She shall meet Him without delay, if she rids herself of duality. ||1|| First Mehl: O Nanak, false is the speech of one who acts without loving the Lord. He judges things to be good, only as long as the Lord gives and he receives. ||2|| Pauree:The Lord, who created the creatures, also protects them. I have tasted the food of Ambrosial Nectar, the True Name. I am satisfied and satiated, and my hunger is appeased. The One Lord is pervading in all, but rare are those who realize this Servant Nanak is enraptured, in the Protection of God. ||20||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Evening Hukamnama | Sri Harmandir Sahib ji | 25 May 2019

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੫ ਮਈ ੨੦੧੯,ਸ਼ਨੀਵਾਰ,੧੧ ਜੇਠ (ਸੰਮਤ ੫੫੦ ਨਾਨਕਸ਼ਾਹੀ)
ਸੂਹੀ ਮਹਲਾ ੫ ॥
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥ ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥ ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥ ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥ ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥ ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥ (ਅੰਗ:੭੪੮)

ਪਦਅਰਥ: ਮਹਾ ਅਗਨਿ ਤੇ = (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ। ਤੁਧੁ = ਤੂੰ। ਦੇ = ਦੇ ਕੇ। ਤਾਣੁ = ਬਲ, ਤਾਕਤ। ਰਿਦ = ਹਿਰਦਾ। ਚੁਕਾਈ = ਦੂਰ ਕਰ ਦਿੱਤੀ।੧। ਰਾਮ ਰਾਇ = ਹੇ ਪ੍ਰਭੂ = ਪਾਤਿਸ਼ਾਹ! ਤੁਧੁ ਚਿਤਿ ਆਈਐ = ਜੇ ਤੂੰ ਚਿੱਤ ਵਿਚ ਆ ਵੱਸੇਂ। ਉਬਰੇ = ਡੁੱਬਣੋਂ ਬਚ ਗਏ। ਟੇਕ = ਆਸਰਾ। ਉਧਰੇ = ਵਿਕਾਰਾਂ ਤੋਂ ਬਚ ਗਏ।੧।ਰਹਾਉ। ਅੰਧ ਕੂਪ ਤੇ = ਹਨੇਰੇ ਖੂਹ ਵਿਚੋਂ। ਤੇ = ਤੋਂ, ਵਿਚੋਂ। ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ।੨। ਨਦਰਿ = ਮੇਹਰ ਦੀ ਨਿਗਾਹ। ਕਾਟਿ = ਕੱਟ ਕੇ। ਪ੍ਰਭਿ = ਪ੍ਰਭੂ ਨੇ।੩। ਭਰਮੁ = ਭਟਕਣਾ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ}। ਵਿਸੂਰਾ = ਝੋਰਾ, ਚਿੰਤਾ। ਸੁਖਦਾਤੈ = ਸੁਖਦਾਤੇ ਨੇ। ਭੇਟਿਆ = ਮਿਲ ਗਿਆ।੪।

ਅਰਥ: ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ। ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥ ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ। ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥ ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ। ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥ ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ। ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ, ਹੇ ਨਾਨਕ ਜੀ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥

सूही महला ५ ॥
महा अगनि ते तुधु हाथ दे राखे पए तेरी सरणाई ॥ तेरा माणु ताणु रिद अंतरि होर दूजी आस चुकाई ॥१॥ मेरे राम राइ तुधु चिति आइऐ उबरे ॥ तेरी टेक भरवासा तुम्हरा जपि नामु तुम्हारा उधरे ॥१॥ रहाउ ॥ अंध कूप ते काढि लीए तुम्ह आपि भए किरपाला ॥ सारि सम्हालि सरब सुख दीए आपि करे प्रतिपाला ॥२॥ आपणी नदरि करे परमेसरु बंधन काटि छडाए ॥ आपणी भगति प्रभि आपि कराई आपे सेवा लाए ॥३॥ भरमु गइआ भै मोह बिनासे मिटिआ सगल विसूरा ॥ नानक दइआ करी सुखदातै भेटिआ सतिगुरु पूरा ॥४॥५॥५२॥

अर्थ: हे प्रभू! जो मनुष्य तेरी श़रण आ गए, तूँ उनको अपने हाथ दे कर (तृष्णा की) बड़ी अग्नी से बचा लिया। उन्होंने किसी अन्य की मदद की आस अपने दिल से ख़त्म कर दी, उनके हृदय में तेरा ही मान तेरा ही सहारा बना रहता है ॥१॥ हे मेरे प्रभू-पातश़ाह! अगर तूँ (जीवों के) मन में आ वसें, तो वह (संसार-समुँद्र में) डूबने से बच जाते हैं। वह मनुष्य तेरा नाम जप कर विकारों से मुक्ति पा लेते हैं, उनको (हर बात में) तेरा ही आसरा तेरी ही मदद का भरोसा बना रहता है ॥१॥ रहाउ ॥ हे प्रभू! जिन मनुष्यों पर तूँ आप दयावान हो गया, तूँ उनको (माया के मोह के) अँधेरे कुंए में से निकाल लिया। तूँ उनका खयाल कर के, उनकी संभाल कर के उनको सारे सुख बख़्श़ दिए। हे भाई! प्रभू आप उनकी पालना करता है ॥२॥ हे भाई! जिन मनुष्यों पर परमातमा अपनी मेहर की निगाह करता है, उनके (मोह के) बंधन काट कर उनको विकारों से मुक्त करवा लेता है। उनको आप ही अपनी सेवा-भगती में जोड़ लेता है। हे भाई! प्रभू ने उनसे अपनी भगती अाप ही करा ली ॥३॥ (उनके अंदर से) भटकना दूर हो गई, उनके अंदर से मोह और अन्य सभी डर नाश हो गए, उनकी सारी चिंता ख़त्म हो गई, हे नानक जी! सुख देने वाले प्रभू ने जिन पर दया की उनको पूरा गुरू मिल गया ॥४॥५॥५२॥

Soohee Mahalaa 5 ||
Mahaa Agan Te Tudhh Haathh De Raakhe Pae Teree Sarnaaee || Teraa Maan Taan Rid Antar Hor Doojee Aas Chukaaee ||1|| Mere Raam Raae Tudhh Chit Aaeai Ubre || Teree Ttek Bharvaasaa Tumhraa Jap Naam Tumhaaraa Udhhre ||1|| Rahaau || Andhh Koop Te Kaaddh Lee_e Tumh Aap Bhae Kirpaalaa || Saar Samhaal Sarab Sukh Dee_e Aap Kare Pratipaalaa ||2|| Aapnee Nadar Kare Parmesar Bandhhan Kaatt Shhaddaae || Aapnee Bhagat Prabh Aap Karaaee Aape Sevaa Laae ||3|| Bharam Gaeaa Bhai Moh Binaase Mitteaa Sagal Visooraa || Naanak Daeaa Karee Sukhdaatai Bhetteaa Satgur Pooraa ||4||5||52||

Meaning: Giving me Your Hand, You saved me from the terrible fire, when I sought Your Sanctuary. Deep within my heart, I respect Your strength; I have abandoned all other hopes. ||1|| O my Sovereign Lord, when You enter my consciousness, I am saved. You are my support. I count on You. Meditating on You, I am saved. ||1|| Pause || You pulled me up out of the deep, dark pit. You have become merciful to me. You care for me, and bless me with total peace; You Yourself cherish me. ||2|| The Transcendent Lord has blessed me with His Glance of Grace; breaking my bonds, He has delivered me. God Himself inspires me to worship Him; He Himself inspires me to serve Him. ||3|| My doubts have gone, my fears and infatuations have been dispelled, and all my sorrows are gone. O Nanak Ji, the Lord, the Giver of peace has been merciful to me. I have met the Perfect True Guru. ||4||5||52||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ