Evening Hukamnama | Sri Harmandir Sahib Ji | 04 July 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏
🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺
☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੦੪ ਜੁਲਾਈ ੨੦੨੦,ਸ਼ਨੀਵਾਰ,੨੧ ਹਾੜ (ਸੰਮਤ ੫੫੨ ਨਾਨਕਸ਼ਾਹੀ)
*🌺🌹📖 (ਅੰਗ : ੬੭੬) 🌹🌺
*ਧਨਾਸਰੀ ਮਹਲਾ ੫ ॥*
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥

ਪਦਅਰਥ: ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ। ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ।੧। ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।ਰਹਾਉ। ਸੁਰਗ = ਦੇਵ = ਲੋਕ। ਮਿਰਤ = ਮਾਤ = ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ) । ਜੀਅ = ਜਿੰਦ। ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ।੨। ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ = ਅੰਜਨੁ। ਅੰਜਨੁ = ਮਾਇਆ ਦੀ ਕਾਲਖ) । ਨਿਧਾਨ = ਖ਼ਜ਼ਾਨੇ। ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ।੩।

ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥ ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ॥ ਰਹਾਉ ॥ ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥ ਨਾਨਕ ਜੀ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥

धनासरी महला ५ ॥
फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥ नानक नामु निरंजनु गाईऐ पाईऐ सरब निधाना ॥ करि किरपा जिसु देइ सुआमी बिरले काहू जाना ॥३॥३॥२१॥

अर्थ:हे भाई! खोजते खोजते जब मैं गुरू महा पुरख को मिला, तो पूरे गुरू ने (मुझे) यह समझ दी की (माया के मोह से बचने के लिए) ओर सारी जुग्तियों में से एक भी जुगत काम नहीं आती। परमात्मा का नाम सिमरिया हुआ ही काम आता है ॥१॥ इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के शरन पड़ा, तो मेरे सारे (माया के) जंजाल नाश हो गए ॥ रहाउ ॥ हे भाई! देव लोग, मात लोग, पाताल-सारी ही सृष्टि माया (के मोह में) फंसी हुई है। हे भाई! सदा परमात्मा का नाम सिमरिया करो, यही है जिंद को (माया के मोह से) बचाने वाला, यही है सारी कुलों को तारने वाला ॥२॥ नानक जी! माया से निरलेप परमातमा का नाम गाना चाहिए, (नाम की बरकत से) सभी खजानों की प्रापती हो जाती है, पर (यह भेत) किसी (वह) विरले मनुष्य ने समझा है जिस पर मालिक प्रभू आप मेहर कर के (नाम की दात) देता है ॥३॥३॥२१॥

Dhhanaasaree Mahalaa 5 ||
Firat Firat Bhette Jan Saadhoo Poorai Gur Samajhaaeaa || Aan Sagal Bidh Kaam N Aavai Har Har Naam Dhiaaeaa ||1|| Taa Te Moh Dhhaaree Outt Gopaal || Saran Pareo Pooran Parmesur Binse Sagal Janjaal || Rahaau || Surag Mirat Paeaal Bhoo Manddal Sagal Biaape Maae || Jeea Oudhhaaran Sabh Kul Taaran Har Har Naam Dhhiaae ||2|| Naanak Naam Niranjan Gaaeeai Paaeeai Sarab Nidhhaanaa || Kar Kirpaa Jis De Suaamee Birle Kaahoo Jaanaa ||3||3||21||

Meaning:Wandering and roaming around, I met the Holy Perfect Guru, who has taught me. All other devices did not work, so I meditate on the Name of the Lord, Har, Har. ||1|| For this reason, I sought the Protection and Support of my Lord, the Cherisher of the Universe. I sought the Sanctuary of the Perfect Transcendent Lord, and all my entanglements were dissolved. || Pause || Paradise, the earth, the nether regions of the underworld, and the globe of the world – all are engrossed in Maya. To save your soul, and liberate all your ancestors, meditate on the Name of the Lord, Har, Har. ||2|| Nanak Ji, singing the Naam, the Name of the Immaculate Lord, all treasures are obtained. Only that rare person, whom the Lord and Master blesses with His Grace, comes to know this. ||3||3||21||

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ੴ

ੴ Waheguru Ji Ka Khalsa Waheguru Ji Ki Fateh Ji ੴ