Evening Hukamnama | Sri Harmandir Sahib ji | 26 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੨੬ ਮਾਰਚ ੨੦੨੦,ਵੀਰਵਾਰ,੧੩ ਚੇਤ (ਸੰਮਤ ੫੫੧ ਨਾਨਕਸ਼ਾਹੀ)
ਧਨਾਸਰੀ ਮਹਲਾ ੫ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ (ਅੰਗ:੬੭੦)

ਪਦਅਰਥ: ਭਵ ਖੰਡਨ = ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ = ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ = ਹੇ ਆਕਾਰ = ਰਹਿਤ ਪ੍ਰਭੂ! ਕੋਟਿ = ਕ੍ਰੋੜਾਂ। ਭੀਤਰਿ = ਵਿਚ। ਜਾਂ = ਜਦੋਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਰੇ = ਸੰਭਾਲਦਾ ਹੈ।੧। ਦੀਨ ਦਇਆਲਿ = ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ = ਪ੍ਰਭੂ ਨੇ। ਪੰਚ ਦੂਤਾਰੇ = (ਕਾਮਾਦਿਕ) ਪੰਜ ਵੈਰੀ।੧।ਰਹਾਉ। ਸੋਹਹਿ = ਸੋਹਣੇ ਲੱਗਦੇ ਹਨ। ਦਾਤੇ = ਹੇ ਦਾਤਾਰ! ਲੇਹੁ ਉਬਾਰੇ = ਬਚਾ ਲਵੋ।੨। ਵਰਨੁ = ਰੰਗ। ਰੂਪੁ = ਸ਼ਕਲ। ਕੁਦਰਤਿ = ਤਾਕਤ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ = ਸਭਨੀਂ ਥਾਈਂ। ਗਿਰਧਾਰੇ = ਹੇ ਗਿਰਧਾਰੀ! {ਗਿਰਿ = ਪਹਾੜ} ਹੇ ਪ੍ਰਭੂ!।੩। ਕੀਰਤਿ = ਉਸਤਤਿ, ਸਿਫ਼ਤਿ-ਸਾਲਾਹ। ਕਰਹਿ = ਕਰਦੇ ਹਨ। ਮੁਰਾਰੇ = ਹੇ ਮੁਰਾਰੀ! ਪੁਰਖੁ = ਸਰਬ = ਵਿਆਪਕ।੪।

ਅਰਥ: ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਅਰਜਨ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ! ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ ॥੧॥ ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ ॥੧॥ ਰਹਾਉ ॥ ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰੋ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖੋ ॥੨॥ ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ। ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ ॥੩॥ ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਹਨ। ਹੇ ਦਾਸ ਨਾਨਕ ਜੀ! (ਆਖੋ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰੋ ॥੪॥੧॥

धनासरी महला ५ घरु १ चउपदे
ੴ सतिगुर प्रसादि ॥
भव खंडन दुख भंजन स्वामी भगति वछल निरंकारे ॥ कोटि पराध मिटे खिन भीतरि जां गुरमुखि नामु समारे ॥१॥ मेरा मनु लागा है राम पिआरे ॥ दीन दइआलि करी प्रभि किरपा वसि कीने पंच दूतारे ॥१॥ रहाउ ॥ तेरा थानु सुहावा रूपु सुहावा तेरे भगत सोहहि दरबारे ॥ सरब जीआ के दाते सुआमी करि किरपा लेहु उबारे ॥२॥ तेरा वरनु न जापै रूपु न लखीऐ तेरी कुदरति कउनु बीचारे ॥ जलि थलि महीअलि रविआ स्रब ठाई अगम रूप गिरधारे ॥३॥ कीरति करहि सगल जन तेरी तू अबिनासी पुरखु मुरारे ॥ जिउ भावै तिउ राखहु सुआमी जन नानक सरनि दुआरे ॥४॥१॥

अर्थ: राग धनासरी, घर १ में गुरू अर्जन देव जी की चार-बंदों वाली बाणी।
अकाल पुरख एक है और सतिगुरू की कृपा द्वारा मिलता है।
हे जन्म मरण का चक्र नाश करने वाले! हे दुखों को दूर करने वाले! हे मालिक! हे भगती के साथ प्रेम करने वाले! हे आकार-रहित! जब कोई मनुष्य गुरू की श़रण पड़ कर (तेरा) नाम हृदय में वसाता है, उस के करोड़ों पाप एक खिन में मिट जाते हैं ॥१॥ हे भाई! मेरा मन प्यारे परमात्मा (के नाम) के साथ गिझ गया है। दीनों पर दया करने वाले प्रभू ने (आप ही) कृपा की है, और, पाँचों (कामादिक) वैरी (मेरे) वश में कर दिए हैं ॥१॥ रहाउ ॥ हे प्रभू! तेरी जगह सुंदर है, तेरा रूप सुंदर है। तेरे भगत तेरे दरबार में सुंदर लगते हैं। हे सभी जीवों को दातें देने वाले मालिक-प्रभू! मेहर करो; (मुझे कामादिक वैरियों से) बचाई रखो ॥२॥ हे प्रभू! तेरा कोई रंग नहीं दिखता; तेरा कोई रूप नहीं दिखता। कोई मनुष्य नहीं सोच सकता कि तेरी कितनी सारी ताकत है। हे अपहुँच परमात्मा! तूँ पानी में धरती में आकाश़ में सब जगह मौजूद हैं ॥३॥ हे मुरारी! तूँ नाश-रहित हैं; तूँ सर्व-व्यापक हैं, तेरे सभी सेवक तेरी सिफ़त-सालाह करते हैं। हे दास नानक जी! (कहो-) हे स्वामी! मैं तेरे द्वार पर आ गिरा हूँ, मैं तेरी श़रण आया हूँ। जैसे तुझे अच्छा लगे, उसी तरह मेरी रक्षा करो ॥४॥१॥

Dhhanaasaree Mahalaa 5 Ghar 1 Chaupade
Ik Oankaar Satgur Parsaad ||
Bhav Khanddan Dukh Bhanjan Svaamee Bhagat Vashhal Nirankaare || Kott Praadhh Mitte Khin Bheetar Jaå Gurmukh Naam Samaare ||1|| Meraa Man Laagaa Hai Raam Piaare || Deen Daeaal Karee Prabh Kirpaa Vas Keene Panch Dootaare ||1|| Rahaau || Teraa Thhaan Suhaavaa Roop Suhaavaa Tere Bhagat Soh_he Darbaare || Sarab Jeeaa Ke Daate Suaamee Kar Kirpaa Lehu Ubaare ||2|| Teraa Varan N Jaapai Roop N Lakheeai Teree Kudrat Kaun Beechaare || Jal Thhal Maheeal Raveaa Srab Thaaee Agam Roop Girdhhaare ||3|| Keerat Kareh Sagal Jan Teree Too Abinaasee Purakh Muraare || Jiu Bhaavai Tiu Raakhahu Suaamee Jan Naanak Saran Duaare ||4||1||

Meaning: Dhhanaasaree, Fifth Mahalaa, First House, Chaupade:
One Universal Creator God. By The Grace Of The True Guru:
O Destroyer of fear, Remover of suffering, Lord and Master, Lover of Your devotees, Formless Lord. Millions of sins are eradicated in an instant when, as Gurmukh, one contemplates the Naam, the Name of the Lord. ||1|| My mind is attached to my Beloved Lord. God, Merciful to the meek, granted His Grace, and placed the five enemies under my control. ||1|| Pause || Your place is so beautiful; Your form is so beautiful; Your devotees look so beautiful in Your Court. O Lord and Master, Giver of all beings, please, grant Your Grace, and save me. ||2|| Your color is not known, and Your form is not seen; who can contemplate Your Almighty Creative Power ? You are contained in the water, the land and the sky, everywhere, O Lord of unfathomable form, Holder of the mountain. ||3|| All beings sing Your Praises; You are the imperishable Primal Being, the Destroyer of ego. As it pleases You, please protect and preserve me; Daas Nanak Ji seeks Sanctuary at Your Door. ||4||1||

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ੴ

ੴ Waheguru Ji Ka ਖਾਲਸਾ Waheguru Ji Ki Fateh Ji ੴ