Evening Hukamnama | Sri Harmandir Sahib Ji | 29 June 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏
🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺
☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੨੯ ਜੂਨ ੨੦੨੦,ਸੋਮਵਾਰ,੧੬ ਹਾੜ (ਸੰਮਤ ੫੫੨ ਨਾਨਕਸ਼ਾਹੀ)
🌺🌹📖 (ਅੰਗ : ੬੬੮) 🌹🌺
ਧਨਾਸਰੀ ਮਹਲਾ ੪ ਘਰੁ ੫ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥ ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥

ਪਦਅਰਥ: ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਵਸਾ ਕੇ। ਬੀਚਾਰਿ = ਵਿਚਾਰ ਕੇ। ਮੁਰਾਰਿ = {ਮੁਰ = ਅਰਿ} ਪਰਮਾਤਮਾ। ਰਮੋ ਰਮੁ = ਰਮ ਹੀ ਰਮ, ਰਾਮ ਹੀ ਰਾਮ। ਜਪੀਨੇ = ਜਪਦਾ ਹੈ। ਅਦ੍ਰਿਸਟੁ = ਨਾਹ ਦਿੱਸ ਸਕਣ ਵਾਲਾ। ਅਗੋਚਰੁ = {ਅ = ਗੋ = ਚਰੁ} ਗਿਆਨ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਪਰੰਪਰ = ਪਰੇ ਤੋਂ ਪਰੇ, ਬੇਅੰਤ। ਗੁਰਿ = ਗੁਰੂ ਨੇ।੧। ਹਮ = ਅਸੀ ਜੀਵ। ਕਾਸਟ = ਕਾਠ। ਲੋਸਟ = ਲੋਹਾ। ਸੰਗਿ = ਨਾਲ। ਕੰਚਨੁ = ਸੋਨਾ।੧।ਰਹਾਉ। ਨਵ = ਨੌ ਵਿਆਕਰਨ। ਛਿਅ ਖਟੁ = ਛੇ ਸ਼ਾਸਤਰ। ਬੋਲਹਿ = ਬੋਲਦੇ ਹਨ। ਮੁਖ ਆਗਰ = ਮੂੰਹ = ਜ਼ਬਾਨੀ। ਇਵ = ਇਸ ਤਰ੍ਹਾਂ। ਪਤੀਨੇ = ਪਤੀਜਦਾ, ਖ਼ੁਸ਼ ਹੁੰਦਾ। ਹਿਰਦੈ = ਹਿਰਦੇ ਵਿਚ। ਸਦ = ਸਦਾ। ਭੀਨੇ = ਭਿੱਜਦਾ, ਪ੍ਰਸੰਨ ਹੁੰਦਾ।੨।

ਅਰਥ: ਰਾਗ ਧਨਾਸਰੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ; ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ॥੧॥ ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ। ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ ॥੧॥ ਰਹਾਉ ॥ (ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਹੇ ਦਾਸ ਨਾਨਕ ਜੀ! (ਆਖੋ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ ॥੨॥੧॥੭॥

धनासरी महला ४ घरु ५ दुपदे
ੴ सतिगुर प्रसादि ॥
उर धारि बीचारि मुरारि रमो रमु मनमोहन नामु जपीने ॥ अद्रिसटु अगोचरु अपर्मपर सुआमी गुरि पूरै प्रगट करि दीने ॥१॥ राम पारस चंदन हम कासट लोसट ॥ हरि संगि हरी सतसंगु भए हरि कंचनु चंदनु कीने ॥१॥ रहाउ ॥ नव छिअ खटु बोलहि मुख आगर मेरा हरि प्रभु इव न पतीने ॥ जन नानक हरि हिरदै सद धिआवहु इउ हरि प्रभु मेरा भीने ॥२॥१॥७॥

अर्थ: राग धनासरी, घर ५ में गुरू रामदास जी की दो-बंदों वाली बाणी।
अकाल पुरख एक है और सतिगुरू की कृपा द्वारा मिलता है।
हे भाई! पूरे गुरू ने (जिस मनुष्य के हृदय में उस परमात्मा का नाम) प्रकट कर दिया; जो इन आँखों के साथ नहीं दिखता, जो ज्ञान-इन्द्रयों की पहुँच से परे है, बेअंत है, जो सब का मालिक है, (वह मनुष्य उस) मुरारी को (उस) मन-मोहन के नाम को अपने हृदय में वसा कर सोच-मंडल में टिका कर सदा जपता रहता है ॥१॥ हे भाई! परमात्मा पारस है, हम जीव लोहा हैं। परमात्मा चंदन है, हम जीव काठ हैं। जिस मनुष्य का परमात्मा के साथ सत्संग हो जाता है, परमात्मा उस को (लोहे से) सोना बना देता है, (काठ से) चंदन बना देता है ॥१॥ रहाउ ॥ (हे भाई! कई पंडित) नौ व्याकरण और छः शास्त्र मुँह-ज़ुबानी उच्चार लेते हैं, (परन्तु) प्यारा हरि-प्रभू इस तरह ख़ुश नहीं होता। हे दास नानक जी! (कहो-हे भाई!) परमात्मा को अपने हृदय में सदा वसाई रखो, (सिर्फ़) इस तरह परमात्मा प्रसन्न होता है ॥२॥१॥७॥

Dhhanaasaree Mahalaa 4 Ghar 5 Dupade
Ik Oankaar Satgur Parsaad ||
Ur Dhhaar Beechaar Muraar Ramo Ram Manmohan Naam Japeene || Adrisatt Agochar Aprampar Suaamee Gur Poorai Pragatt Kar Deene ||1|| Raam Paaras Chandan Ham Kaasatt Losatt || Har Sang Haree Satsang Bhae Har Kanchan Chandan Keene ||1|| Rahaau || Nav Shhea Khatt Boleh Mukh Aagar Meraa Har Prabh Iv Na Pateene || Jan Naanak Har Hirdai Sad Dhheaavahu Eu Har Prabh Meraa Bheene ||2||1||7||

☬ Meaning: Dhhanaasaree, Fourth Mahalaa, Fifth House, Dupade:
One Universal Creator God. By The Grace Of The True Guru:
Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts. The Lord Master is unseen, unfathomable and unreachable; through the Perfect Guru, He is revealed. ||1|| The Lord is the philosopher’s stone, which transforms lead into gold, and sandalwood, while I am just dry wood and iron. Associating with the Lord, and the Sat Sangat, the Lord’s True Congregation, the Lord has transformed me into gold and sandalwood. ||1|| Pause || One may repeat, verbatim, the nine grammars and the six Shaastras, but my Lord God is not pleased by this. O Daas Nanak Ji, meditate forever on the Lord in your heart; this is what pleases my Lord God. ||2||1||7||

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ੴ

ੴ Waheguru Ji Ka Khalsa Waheguru Ji Ki Fateh Ji ੴ

Leave a Reply

Your email address will not be published. Required fields are marked *