Evening Hukamnama | Sri Harmandir Sahib ji | 29 June 2018

https://youtu.be/RgZc7bGh9xA

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੯ ਜੂਨ ੨੦੧੮,ਸ਼ੁੱਕਰਵਾਰ,੧੫ ਹਾੜ (ਸੰਮਤ ੫੫੦ ਨਾਨਕਸ਼ਾਹੀ,ਅੰਗ:੭੦੧)
ਜੈਤਸਰੀ ਮਹਲਾ ੫ ॥
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥ ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥ ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥ ਹਾਰਿ ਪਰਿਓ ਤੁਮ੍ ਰੈ ਪ੍ਰਭ ਦੁਆਰੈ ਦ੍ਰਿੜੁ੍ ਕਰਿ ਗਹੀ ਤੁਮ੍ਾਰੀ ਲੂਕ ॥ ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥

ਜੈਤਸਰੀ ਮਹਲਾ ੫ ॥
ਹੇ ਗੋਬਿੰਦ ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ । ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ।੧।ਰਹਾਉ। ਹੇ ਪ੍ਰੀਤਮ ਪ੍ਰਭੂ ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ । ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ।੧। ਹੇ ਪ੍ਰਭੂ ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ । ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ । ਹੇ ਪ੍ਰਭੂ ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ।੨।੪।੮।

जैतसरी महला ५ ॥
गोबिंद जीवन प्रान धन रूप ॥ अगिआन मोह मगन महा प्रानी अंधिआरे महि दीप ॥१॥ रहाउ ॥ सफल दरसनु तुमरा प्रभ प्रीतम चरन कमल आनूप ॥ अनिक बार करउ तिह बंदन मनहि चरश्रावउ धूप ॥१॥ हारि परिओ तुम्ह्हरै प्रभ दुआरै द्रिड़ह्हु करि गही तुम्ह्हारी लूक ॥ काढि लेहु नानक अपुने कउ संसार पावक के कूप ॥२॥४॥८॥

jaitsaree mehlaa 5.
gobind jeevan paraan Dhan roop. agi-aan moh magan mahaa paraanee anDhi-aaray meh deep. ||1|| rahaa-o. safal darsan tumraa parabh pareetam charan kamal aanoop. anik baar kara-o tih bandan maneh charH
aava-o Dhoop. ||1|| haar pari-o tumHrai parabh du-aarai darirhHu kar gahee tumHaaree look. kaadh layho naanak apunay ka-o sansaar paavak kay koop. ||2||4||8||

Jaitsree, Fifth Mehl:
The Lord of the Universe is my existence, my breath of life, wealth and beauty. The ignorant are totally intoxicated with emotional attachment; in this darkness, the Lord is the only lamp. ||1||Pause|| Fruitful is the Blessed Vision of Your Darshan, O Beloved God; Your lotus feet are incomparably beautiful! So many times, I bow in reverence to Him, offering my mind as incense to Him. ||1|| Exhausted, I have fallen at Your Door, O God; I am holding tight to Your Support. Please, lift Your humble servant Nanak up, out of the pit of fire of the world. ||2||4||8||

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Waheguru Ji Ka Khalsa
Waheguru Ji Ki Fateh Ji

Evening Hukamnama | Sri Harmandir Sahib ji | 16 April 2018

https://youtu.be/0xvUrAFSZxc

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੧੬ ਅਪ੍ਰੈਲ ੨੦੧੮,ਸੋਮਵਾਰ,੩ ਵੈਸਾਖ (ਸੰਮਤ ੫੫੦ ਨਾਨਕਸ਼ਾਹੀ)
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥

धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥

Dhanaasaree, Fifth Mehl: People try to deceive others, but the Inner-knower, the Searcher of hearts, knows everything. They commit sins, and then deny them, while they pretend to be in Nirvaanaa. ||1|| They believe that You are far away, but You, O God, are near at hand. Looking around, this way and that, the greedy people come and go. ||Pause||

ਜਤਨ = (ਬਹੁ-ਵਚਨ)। ਡਹਕਾਵੈ = ਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ। ਕਰਿ = ਕਰ ਕੇ। ਭੇਖ = ਪਹਿਰਾਵੇ। ਨਿਰਬਾਨੈ = ਵਾਸਨਾ-ਰਹਿਤ, ਵਿਰਕਤ।੧। ਪ੍ਰਭ = ਹੇ ਪ੍ਰਭੂ! ਤੁਮਹਿ = ਤੈਨੂੰ। ਉਤ = ਉੱਧਰ। ਤਾਕੈ = ਤੱਕਦਾ ਹੈ। ਤੇ = ਤੋਂ। ਲੋਭੀ = ਲਾਲਚੀ। ਫੇਰਿ = ਫੇਰ ਵਿਚ, (ਲਾਲਚ ਦੇ) ਗੇੜ ਵਿਚ।ਰਹਾਉ।

ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ।

हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ।

WAHEGURU JI KA KHALSA !!
WAHEGURU JI KI FATEH !!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Morning Hukamnama | Sri Harmandir Sahib ji | 01 March 2018

https://youtu.be/OClEqnvXWbI

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੦੧ ਮਾਰਚ ੨੦੧੮,ਵੀਰਵਾਰ,੧੮ ਫੱਗਣ(ਸੰਮਤ ੫੪੯ ਨਾਨਕਸ਼ਾਹੀ)
ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ (ਅੰਗ:੬੦੧)

सोरठि महला ३ ॥ सो सिखु सखा बंधपु है भाई जि गुर के भाणे विचि आवै ॥ आपणै भाणै जो चलै भाई विछुड़ि चोटा खावै ॥ बिनु सतिगुर सुखु कदे न पावै भाई फिरि फिरि पछोतावै ॥१॥ हरि के दास सुहेले भाई ॥ जनम जनम के किलबिख दुख काटे आपे मेलि मिलाई ॥ रहाउ ॥ इहु कुट्मबु सभु जीअ के बंधन भाई भरमि भुला सैंसारा ॥ बिनु गुर बंधन टूटहि नाही गुरमुखि मोख दुआरा ॥ करम करहि गुर सबदु न पछाणहि मरि जनमहि वारो वारा ॥२॥

Sorat’h, Third Mehl: He alone is a Sikh, a friend, a relative and a sibling, who walks in the Way of the Guru’s Will. One who walks according to his own will, O Siblings of Destiny, suffers separation from the Lord, and shall be punished. Without the True Guru, peace is never obtained, O Siblings of Destiny; again and again, he regrets and repents. ||1|| The Lord’s slaves are happy, O Siblings of Destiny. The sins and sorrows of countless lifetimes are eradicated; the Lord Himself unites them in His Union. ||Pause|| All of these relatives are like chains upon the soul, O Siblings of Destiny; the world is deluded by doubt. Without the Guru, the chains cannot be broken; the Gurmukhs find the door of salvation. One who performs rituals without realizing the Word of the Guru’s Shabad, shall die and be reborn, again and again. ||2||

ਸੋ = ਉਹ ਮਨੁੱਖ । ਸਖਾ = ਮਿੱਤਰ। ਬੰਧਪੁ = ਰਿਸ਼ਤੇਦਾਰ। ਜਿ = ਜੇਹੜਾ। ਭਾਣੈ = ਮਰਜ਼ੀ ਵਿਚ, ਮਰਜ਼ੀ ਅਨੁਸਾਰ। ਵਿਛੁੜਿ = ਵਿੱਛੁੜ ਕੇ ॥੧॥ ਸੁਹੇਲੇ = ਸੁਖੀ। ਕਿਲਵਿਖ = ਪਾਪ। ਆਪੇ = ਪ੍ਰਭੂ ਆਪ ਹੀ ॥ ਕੁਟੰਬੁ = ਪਰਵਾਰ। ਸਭੁ = ਸਾਰਾ। ਜੀਅ ਕੇ ਬੰਧਨ = ਜਿੰਦ ਵਾਸਤੇ ਬੰਧਨ। ਭੁਲਾ = ਕੁਰਾਹੇ ਪਿਆ ਰਹਿੰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੋਖ = ਖ਼ਲਾਸੀ। ਕਰਮ = ਦੁਨੀਆ ਦੇ ਕੰਮ-ਧੰਧੇ। ਵਾਰੋ ਵਾਰਾ = ਮੁੜ ਮੁੜ ॥੨॥

ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ , ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ। ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥ ਰਹਾਉ॥ ਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥

हे भाई वो ही मनुख गुरु का सिख है , गुरु का मित्र है, गुरु का रिश्तेदार है, जो गुरु की रज़ा में चलता है। परन्तु जो मनुख अपनी इच्छा अनुसार चलता है, वह प्रभु से बिछुड़ कर दुःख सहारता है। गुरु की शरण आये बिने मनुख कभी सुख नहीं पा सकता, और बार बार (दुखी हो कर) पछताता है॥1॥ हे भाई! परमात्मा के भक्त सुखी जीवन व्यतीत करते है। परमात्मा खुद उनके जन्मों जन्मों के दुःख पाप काट देता है, और, उनको अपने चरणों में मिला लेता है॥रहाउ॥ हे भाई! (गुरु की रज़ा में चले बिना) यह अपना ) परिवार भी जीवन के लिए केवल मोह का बंधन बन जाता है, (तभी) जगत (गुरु से) भटक कर कुराहे पड़ा रहता है। गुरु की शरण आने के बिना यह बंधन टुटते नहीं। गुरु की शरण आने वाला मनुख (मोह के बंधन से) खलासी पाने का रास्ता खोज लेता है। जो मनुख केवल दुनिया के काम-धंधे ही करते हैं, परन्तु गुरु के साथ साँझ नहीं बना पाते, वह बार बार जन्म मरन में आते रहते है॥2॥

Waheguru Ji Ka Khalsa,
Waheguru Ji Ki Fateh

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Evening Hukamnama | Sri Harmandir Sahib ji | 11 December 2017

https://youtu.be/gX52lWdI7rE

☬ ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੧੧ ਦਸੰਬਰ ੨੦੧੭,ਸੋਮਵਾਰ,੨੬ ਮੱਘਰ (ਸੰਮਤ ੫੪੯ ਨਾਨਕਸ਼ਾਹੀ)

ਜੈਤਸਰੀ ਮਃ ੪ ॥
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ ਗੁਰਮੁਖਿ ਨਾਮੁ ਸਦਾ ਲੈ ਲਾਹਾ ॥ ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓ‍ੁਮਾਹਾ ਰਾਮ ॥੧॥ ਹਰਿ ਹਰਿ ਨਾਮੁ ਦਇਆਲੁ ਧਿਆਹਾ ॥ ਹਰਿ ਕੈ ਰੰਗਿ ਸਦਾ ਗੁਣ ਗਾਹਾ ॥ ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓ‍ੁਮਾਹਾ ਰਾਮ ॥੨॥(ਅੰਗ:੬੯੮)

जैतसरी मः ४ ॥
हरि हरि हरि हरि नामु जपाहा ॥गुरमुखि नामु सदा लै लाहा ॥ हरि हरि हरि हरि भगति द्रिड़ावहु हरि हरि नामु ओमाहा राम ॥१॥हरि हरि नामु दइआलु धिआहा ॥ हरि कै रंगि सदा गुण गाहा ॥ हरि हरि हरि जसु घूमरि पावहु मिलि सतसंगि ओमाहा राम ॥२॥

☬ English Translation : ☬

Jaitsree, Fourth Mehl:
Chant the Name of the Lord, Har, Har, Har, Har. As Gurmukh, ever earn the profit of the Naam. Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1|| Meditate on the Name of the Merciful Lord, Har, Har. WIth love, forever sing the Glorious Praises of the Lord. Dance to the Praises of the Lord, Har, Har, Har; meet with the Sat Sangat, the True Congregation, with sincerity. ||2||

☬ ਪੰਜਾਬੀ ਵਿੱਚ ਵਿਆਖਿਆ :- ☬

ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ। ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ। ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ।੧। ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ।ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ। ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ (ਸਿਫ਼ਤਿ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ।੨।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI…