Evening Hukamnama | Sri Harmandir Sahib ji | 31 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੩੧ ਮਾਰਚ ੨੦੨੦,ਮੰਗਲਵਾਰ,੧੮ ਚੇਤ (ਸੰਮਤ ੫੫੧ ਨਾਨਕਸ਼ਾਹੀ)
ਧਨਾਸਰੀ ਮਹਲਾ ੧ ॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ ਜਮ ਦੁਆਰਿ ਜਾ ਪਕਿੜ ਚਲਾਇਆ ਤਾ ਚਲਦਾ ਪਛੁਤਾਣਾ ॥੪॥ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ (ਅੰਗ:੬੬੦)

ਪਦਅਰਥ: ਹਮ = ਅਸੀ। ਇਕ ਦਮੀ = ਇਕ ਦਮ ਵਾਲੇ। ਦਮ = ਸੁਆਸ, ਸਾਹ। ਮੁਹਲਤਿ = (ਜ਼ਿੰਦਗੀ ਦੀ) ਮਿਆਦ। ਮੁਹਤੁ = (ਮੌਤ ਦਾ) ਸਮਾ। ਨ ਜਾਣਾ = ਅਸੀ ਨਹੀਂ ਜਾਣਦੇ। ਸਰੇਵਹੁ = ਸਿਮਰੋ। ਜੀਅ ਪਰਾਣਾ = ਜਿੰਦ ਤੇ ਪ੍ਰਾਣ।੧। ਅੰਧੇ = ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ = ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ।੧।ਰਹਾਉ। ਸਾਸੁ = ਸਾਹ, ਸੁਆਸ। ਮਾਸੁ = ਸਰੀਰ। ਜੀਉ = ਜਿੰਦ। ਮੈ = ਮੈਨੂੰ। ਤੂ ਮੈ ਖਰਾ ਪਿਆਰਾ = ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ। ਸਾਇਰੁ = ਕਵੀ, ਢਾਢੀ। ਏਵ = ਇਹ ਹੀ।੨। ਕਿਆ = ਕੀਹ? ਕੋ = ਕੋਈ ਜੀਵ। ਕਢੈ = ਪੇਸ਼ ਕਰੇ, ਦੇਵੇ। ਗਹਣਾ = ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼। ਸੋ ਕਿਛੁ = ਉਹੀ ਕੁਝ। ਪੁਰਬਿ = ਪਹਿਲੇ ਸਮੇ ਵਿਚ। ਲਹਣਾ = ਮਿਲਣ = ਜੋਗ ਚੀਜ਼।੩। ਚਿਤਿ = ਚਿੱਤ ਵਿਚ। ਕਪਟੁ = ਫਲ ਦੇ ਕੰਮ। ਜਮ ਦੁਆਰਿ = ਜਮ ਦੇ ਦਰ ਤੇ। ਜਾ = ਜਦੋਂ। ਪਕੜਿ = ਪਕੜ ਕੇ। ਚਲਾਇਆ = ਤੋਰਿਆ ਗਿਆ। ਤਾ = ਤਦੋਂ।੪। ਨਾਨਕ = ਹੇ ਨਾਨਕ! {ਲਫ਼ਜ਼ ‘ਨਾਨਕ’ ਅਤੇ ‘ਨਾਨਕੁ’ ਦਾ ਫ਼ਰਕ ਵੇਖੋ। ‘ਨਾਨਕੁ’ = ਕਰਤਾ ਕਾਰਕ, ਇਕ-ਵਚਨ। ‘ਨਾਨਕ’ = ਸੰਬੋਧਨ}। ਕਿਛੁ = (ਪ੍ਰਭੂ ਦੀ) ਕੁਝ (ਸਿਫ਼ਤਿ-ਸਾਲਾਹ) । ਰਹਣੁ = ਸਦਾ ਦਾ ਟਿਕਾਣਾ। ਭਾਲਿ ਰਹੇ = ਢੂੰਢ ਕੇ ਥੱਕ ਗਏ ਹਾਂ। ਮਰਿ = (ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐ = ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।

ਅਰਥ: (ਹੇ ਭਾਈ!) ਅਸੀ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ । ਨਾਨਕ ਬੇਨਤੀ ਕਰਦਾ ਹੈ— (ਇਸ ਵਾਸਤੇ) ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ।੧। ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ।੧।ਰਹਾਉ। (ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ, (ਪਰ ਜੀਵਾਂ ਦੇ ਭੀ ਕੀਹ ਵੱਸ? ਹੇ ਪ੍ਰਭੂ!) ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ—ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! (ਆਪਣਾ ਪਿਆਰ ਤੂੰ ਆਪ ਹੀ ਦੇਹ) ।੨। ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ । ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ) ।੩। (ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ । (ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ।੪। ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ) । ਅਸੀ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ।੫।੨।

धनासरी महला १ ॥
हम आदमी हां इक दमी मुहलति मुहतु न जाणा ॥ नानकु बिनवै तिसै सरेवहु जा के जीअ पराणा ॥१॥ अंधे जीवना वीचारि देखि केते के दिना ॥१॥ रहाउ ॥ सासु मासु सभु जीउ तुमारा तू मै खरा पिआरा ॥ नानकु साइरु एव कहतु है सचे परवदगारा ॥२॥ जे तू किसै न देही मेरे साहिबा किआ को कढै गहणा ॥ नानकु बिनवै सो किछु पाईऐ पुरबि लिखे का लहणा ॥३॥ नामु खसम का चिति न कीआ कपटी कपटु कमाणा ॥ जम दुआरि जा पकड़ि चलाइआ ता चलदा पछुताणा ॥४॥ जब लगु दुनीआ रहीऐ नानक किछु सुणीऐ किछु कहीऐ ॥ भालि रहे हम रहणु न पाइआ जीवतिआ मरि रहीऐ ॥५॥२॥

Dhanaasree Mahalaa 1
Ham Aadmee haaN ik damee muhlat muhat na jaanaa. Naanak binvai tisai sarayvhu jaa kay jee-a paraanaa. ||1|| AnDhay jeevnaa veechaar daykh kaytay kay dinaa. ||1|| Rahaa-o. saas maas sabh jee-o tumaaraa too mai kharaa pi-aaraa. naanak saa-ir av kahat hai sachay parvadgaaraa. ||2|| Jay too kisat na dayhee mayray saahibaa ki-aa ko kadhai gahnaa. naanak binvai so kichh paa-ee-ai purab likhay kaa lahnaa. ||3|| Naam khasam kaa chit na kee-aa kaptee kapat kamaanaa. jam du-aar jaa pakarh chalaa-i-aa taa chaldaa pachhutaanaa. ||4|| Jab lag dunee-aa rahee-ai naanak kichh sunee-ai kichh kahee-ai. bhaal rahay ham rahan na paa-i-aa jeevti-aa mar rahee-ai. ||5||2||

Meaning: We are human beings of the briefest moment; we do not know the appointed time of our departure. Prays Nanak, serve the One, to whom our soul and breath of life belong. ||1|| You are blind – see and consider, how many days your life shall last. ||1||Pause|| My breath, my flesh and my soul are all Yours, Lord; You are so very dear to me. Nanak, the poet, says this, O True Lord Cherisher. ||2|| If you gave nothing, O my Lord and Master, what could anyone pledge to You? Nanak prays, we receive that which we are pre-destined to receive. ||3||The deceitful person does not remember the Lord’s Name; he practices only deceit.When he is marched in chains to Death’s door, then, he regrets his actions. ||4|| As long as we are in this world, O Nanak, we should listen, and speak of the Lord. I have searched,but I have found no way to remain here; so, remain dead while yet alive. ||5||2||

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ੴ

ੴ Waheguru Ji Ka Khalsa Waheguru Ji Ki Fateh Ji ੴ

Morning Hukamnama | Sri Harmandir Sahib ji | 31 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੩੧ ਮਾਰਚ ੨੦੨੦,ਮੰਗਲਵਾਰ,੧੮ ਚੇਤ (ਸੰਮਤ ੫੫੧ ਨਾਨਕਸ਼ਾਹੀ)
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ (ਅੰਗ:੬੮੬)

धनासरी महला ५ घरु ६ असटपदी ੴ सतिगुर प्रसादि ॥ जो जो जूनी आइओ तिह तिह उरझाइओ माणस जनमु संजोगि पाइआ ॥ ताकी है ओट साध राखहु दे करि हाथ करि किरपा मेलहु हरि राइआ ॥१॥ अनिक जनम भ्रमि थिति नही पाई ॥ करउ सेवा गुर लागउ चरन गोविंद जी का मारगु देहु जी बताई ॥१॥ रहाउ ॥ अनिक उपाव करउ माइआ कउ बचिति धरउ मेरी मेरी करत सद ही विहावै ॥ कोई ऐसो रे भेटै संतु मेरी लाहै सगल चिंत ठाकुर सिउ मेरा रंगु लावै ॥२॥ पड़े रे सगल बेद नह चूकै मन भेद इकु खिनु न धीरहि मेरे घर के पंचा ॥ कोई ऐसो रे भगतु जु माइआ ते रहतु इकु अंम्रित नामु मेरै रिदै सिंचा ॥३॥

Dhanaasaree, Fifth Mehl, Sixth House, Ashtapadee: One Universal Creator God. By The Grace Of The True Guru: Whoever is born into the world, is entangled in it; human birth is obtained only by good destiny. I look to Your support, O Holy Saint; give me Your hand, and protect me. By Your Grace, let me meet the Lord, my King. ||1|| I wandered through countless incarnations, but I did not find stability anywhere. I serve the Guru, and I fall at His feet, praying, “O Dear Lord of the Universe, please, show me the way.”||1||Pause|| I have tried so many things to acquire the wealth of Maya, and to cherish it in my mind; I have passed my life constantly crying out, “Mine, mine!” Is there any such Saint, who would meet with me, take away my anxiety, and lead me to enshrine love for my Lord and Master. ||2|| I have read all the Vedas, and yet the sense of separation in my mind still has not been removed; the five thieves of my house are not quieted, even for an instant. Is there any devotee, who is unattached to Maya, who may irrigate my mind with the Ambrosial Naam, the Name of the One Lord? ||3||

ਪਦਅਰਥ:- ਜੋ ਜੋ—ਜੇਹੜਾ ਜੇਹੜਾ (ਜੀਵ)। ਤਿਹ ਤਿਹ—ਉਸੇ ਉਸੇ (ਜੂਨ) ਵਿਚ। ਉਰਝਾਇਓ—(ਮਾਇਆ ਦੇ ਮੋਹ ਵਿਚ) ਫਸਿਆ ਹੋਇਆ ਹੈ। ਸੰਜੋਗਿ—ਚੰਗੀ ਕਿਸਮਤ ਨਾਲ। ਤਾਕੀ ਹੈ—(ਮੈਂ) ਤੱਕੀ ਹੈ। ਸਾਧ—ਹੇ ਗੁਰੂ! ਦੇ ਕਰਿ—ਦੇ ਕੇ। ਹਾਥ—{ਬਹੁ-ਵਚਨ} ਦੋਵੇਂ ਹੱਥ। ਹਰਿ ਰਾਇਆ—ਪ੍ਰਭੂ ਪਾਤਿਸ਼ਾਹ।1। ਭ੍ਰਮਿ—ਭਟਕ ਕੇ। ਥਿਤਿ—{iÔQiq} ਟਿਕਾਉ। ਪਾਈ—ਲੱਭੀ। ਕਰਉ—ਕਰਉਂ, ਮੈਂ ਕਰਦਾ ਹਾਂ। ਗੁਰ—ਹੇ ਗੁਰੂ! ਲਾਗਉਂ,ਮੈਂ ਲੱਗਦਾ ਹਾਂ। ਮਾਰਗੁ—ਰਸਤਾ। ਬਤਾਈ ਦੇਹੁ—ਬਤਾਇ ਦੇਹੁ।1। ਰਹਾਉ। ਉਪਾਵ—{ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ} ਹੀਲੇ। ਕਉ—ਦੀ ਖ਼ਾਤਰ। ਬਚਿਤਿ—ਚਿੱਤ ਵਿਚ ਚੰਗੀ ਤਰ੍ਹਾਂ। ਚਿਤਿ—ਚਿੱਤ ਵਿਚ। ਧਰਉ—ਧਰਉਂ, ਮੈਂ ਧਰਦਾ ਹਾਂ। ਕਰਤ—ਕਰਦਿਆਂ। ਸਦ—ਸਦਾ। ਰੇ—ਹੇ ਭਾਈ! ਭੇਟੈ—ਮਿਲ ਪਏ। ਲਾਹੈ—ਦੂਰ ਕਰ ਦੇਵੇ। ਸਿਉ—ਨਾਲ। ਰੰਗੁ—ਪਿਆਰ। ਲਾਵੈ—ਜੋੜ ਦੇਵੇ।2। ਰੇ—ਹੇ ਭਾਈ! ਸਗਲ—ਸਾਰੇ। ਚੂਕੈ—ਮੁੱਕਦਾ। ਭੇਦ—ਵਿੱਥ। ਧੀਰਹਿ —ਧੀਰਜ ਕਰਦੇ। ਪੰਚਾ—ਗਿਆਨ-ਇੰਦ੍ਰੇ। ਰਹਤੁ—ਨਿਰਲੇਪ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲਾ। ਰਿਦੈ—ਹਿਰਦੇ ਵਿਚ। ਸਿੰਚਾ—ਸਿੰਜ ਦੇਵੇ।3।

ਅਰਥ:- ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ। ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ।1। ਰਹਾਉ। ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ। ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ।1। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ। (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।2। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ। ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ।3।

अर्थ :-हे सतिगुरु ! अनेकों जूनों में भटक भटक के (जूनाँ से बचण का ओर कोई) टिकाउ नहीं खोजा। अब मैं तेरी चरणी आ पड़ा हूँ, मैं तेरी ही सेवा करता हूँ, मुझे परमात्मा (के मिलाप) का मार्ग बता के।1।रहाउ। हे गुरु ! जो जो जीव (जिस किसी) जून में आया है, वह उस (जून) में ही (माया के मोह में) फँस रहा है। मनुखा जन्म (किसी ने) किस्मत के साथ प्राप्त किया है। हे गुरु ! मैं तो तेरा सहारा देखा है। आपने हाथ दे के (मुझे माया के मोह से) बचा ले। कृपा कर के मुझे भगवान-पातिशांस के साथ मिला के।1। हे भाई ! मैं (नित्य) माया की खातिर (ही) अनेकों हीले करता रहता हूँ, मैं (माया को ही) उचेचे तौर पर आपने मन में टिकाई रखता हूँ, सदा ‘मेरी माया,मेरी माया’ करते हुए ही (मेरी उम्र बीतती) जा रही है। (अब मेरा जी करता है कि) मुझे कोई ऐसासंत मिल पए, जो (मेरे अंदर माया वाली) सारी सोच दूर कर दे, और, भगवान के साथ मेरा प्यार बना दे।2। हे भाई ! सारे वेद पढ़ देखे हैं, (इन के पड़ने से भगवान के साथ से) मन की दूरी नहीं मुकभी, (वेद आदिक के पड़ने से) ज्ञान-इंद्रे एक छिन के लिए भी शांत नहीं होतेे। हे भाई ! कोई ऐसाभगत (मिल पए) जो (आप) माया से निरलेप हो, (वही भक्त) मेरे हृदय में आत्मिक जीवन देने वाला नाम-जल सिंज सकता है।3।

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Evening Hukamnama | Sri Harmandir Sahib ji | 30 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੩੦ ਮਾਰਚ ੨੦੨੦,ਸੋਮਵਾਰ,੧੭ ਚੇਤ (ਸੰਮਤ ੫੫੧ ਨਾਨਕਸ਼ਾਹੀ)
ਧਨਾਸਰੀ ਮਹਲਾ ੫ ॥
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥ ਹੈ ਕੋਊ ਐਸੋ ਹਮਰਾ ਮੀਤੁ ॥ ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥ ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥(ਅੰਗ:੬੭੪)

धनासरी महला ५ ॥
बंधन ते छुटकावै प्रभू मिलावै हरि हरि नामु सुनावै ॥ असथिरु करे निहचलु इहु मनूआ बहुरि न कतहू धावै ॥१॥ है कोऊ ऐसो हमरा मीतु ॥ सगल समग्री जीउ हीउ देउ अरपउ अपनो चीतु ॥१॥ रहाउ ॥ पर धन पर तन पर की निंदा इन सिउ प्रीति न लागै ॥ संतह संगु संत संभाखनु हरि कीरतनि मनु जागै ॥२॥ गुण निधान दइआल पुरख प्रभ सरब सूख दइआला ॥ मागै दानु नामु तेरो नानकु जिउ माता बाल गुपाला ॥३॥१४॥

☬ Translation in English:- ☬

Dhanaasaree, Fifth Mehl:
Is there anyone who can release me from my bondage, unite me with God, recite the Name of the Lord, Har, Har, and make this mind steady and stable, so that it no longer wanders around? ||1|| Do I have any such friend? I would give him all my property, my soul and my heart; I would devote my consciousness to him. ||1||Pause|| Others’ wealth, others’ bodies, and the slander of others – do not attach your love to them. Associate with the Saints, speak with the Saints, and keep your mind awake to the Kirtan of the Lord’s Praises. ||2|| God is the treasure of virtue, kind and compassionate, the source of all comfort. Nanak begs for the gift of Your Name; O Lord of the world, love him, like the mother loves her child. ||3||14||

☬ ਪੰਜਾਬੀ ਵਿੱਚ ਵਿਆਖਿਆ :- ☬

ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ, ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ)।੧। ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ) ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ।੧। ਰਹਾਉ। (ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ—ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ। ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ।੨। ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ! ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ।੩।੧੪।

☬ हिंदी में अर्थ :- ☬

जो मित्र मुझे माया के बंधनो से छुडा ले, मुझे परमात्मा मिला दे, मुझे परमात्मा का नाम सदा सुनाया करे, मेरे इस मन को डोलने से चंचलता से हटा लए, ताकि यह फिर किसी भी तरफ न भटका करे ( तो मैं अपना सब कुछ उस के हवाले कर दूँ)।१। अगर कोई मुझे ऐसा मेरा मित्र मिल जाए (जो मुझे माया के बंधनो से छुडा ले) मैं उस को अपना सारा धन-पदार्थ, अपनी जीवन, अपना हृदय दे दूँ। मैं अपना चित् उस के हवाले कर दूँ।१।रहाउ। (कोई ऐसा मित्र मिल जाए जिस की कृपा के साथ) पराया धन, पराई स्त्री, पराई निंदा-इन के साथ मेरा प्यार ना बने। मैं संतो का संग करा करू, मेरा संतो के साथ ही वचन-बिलास रहे, परमात्मा की सिफ़त-सालाह में मेरा मन हर समय सुचेत रहा करे।२। हे गुणों के खज़ाने ! हे दया के घर ! हे सर्व-व्यापक ! हे भगवान ! हे सारे सुखों की बख्शीश करने वाले ! हे गोपाल ! जैसे बच्चे अपनी माँ से (खाने पीने के लिए माँगते हैं) मैं तेरा दास नानक तेरे से तेरे नाम का दान माँगता हूँ।३।१४।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

Morning Hukamnama | Sri Harmandir Sahib ji | 30 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੩੦ ਮਾਰਚ ੨੦੨੦,ਸੋਮਵਾਰ,੧੭ ਚੇਤ (ਸੰਮਤ ੫੫੧ ਨਾਨਕਸ਼ਾਹੀ)
ਸਲੋਕ ॥ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥ (ਅੰਗ:੭੦੯)

सलोक ॥संत उधरण दइआलं(ग) आसरं(ग) गोपाल कीरतनह ॥ निरमलं(ग) संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआए हरि जसु नित सुन ॥१७॥

Salok || The Merciful Lord is the Savior of the Saints; their only support is to sing the Kirtan of the Lord’s Praises. One becomes immaculate and pure, by associating with the Saints, Nanak Ji, and taking the Protection of the Transcendent Lord. ||1|| The burning of the heart is not dispelled at all, by sandalwood paste, the moon, or the cold season. It only becomes cool, Nanak Ji, by chanting the Name of the Lord. ||2|| Pauree: Through the Protection and Support of the Lord’s lotus feet, all beings are saved. Hearing of the Glory of the Lord of the Universe, the mind becomes fearless. Nothing at all is lacking, when one gathers the wealth of the Naam. The Society of the Saints is obtained, by very good deeds. Twenty-four hours a day, meditate on the Lord, and listen continually to the Lord’s Praises. ||17||

ਪਦਅਰਥ: ਸੰਤ ਉਧਰਣ = ਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ ਵਾਲਾ। ਦਇਆਲੰ = ਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨਹ = (ਜਿਨ੍ਹਾਂ ਨੂੰ) ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਸੰਤ ਸੰਗੇਣ = (ਉਹਨਾਂ) ਸੰਤਾਂ ਦੀ ਸੰਗਤਿ ਕੀਤਿਆਂ।੧। ਸਰਦ ਰੁਤਿ = ਠੰਢੀ ਰੁੱਤ। ਘਾਂਮ = ਮਨ ਦੀ ਤਪਸ਼। ਸੀਤਲੁ = ਸ਼ਾਂਤ, ਠੰਢਾ।੨। ਓਟ = ਆਸਰਾ। ਸਗਲ = ਸਾਰੇ। ਜਨ = ਮਨੁੱਖ। ਪਰਤਾਪੁ = ਵਡਿਆਈ। ਨਿਰਭਉ = ਨਿਡਰ। ਤੋਟਿ = ਕਮੀ, ਘਾਟਾ। ਨ ਮੂਲਿ = ਕਦੇ ਭੀ ਨਹੀਂ। ਸੰਚਿਆ = ਇਕੱਠਾ ਕੀਤਾ। ਵਡੈ ਪੁਨ = ਚੰਗੇ ਭਾਗਾਂ ਨਾਲ। ਕਮਲ = ਕਉਲ ਫੁੱਲ। ਚਰਨ ਕਮਲ = ਕਉਲ ਫੁੱਲ ਵਰਗੇ ਚਰਨ।

ਅਰਥ: ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਨਾਨਕ ਜੀ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥ ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ – ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਨਾਨਕ ਜੀ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥ ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ। ਗੋਬਿੰਦ ਜੀ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥

अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपिश से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1।चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपिश बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2।प्रभू के सुंदर चरणों का आसरा ले के सारे जीव (दुनिया की तपिश से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Evening Hukamnama | Sri Harmandir Sahib ji | 29 March 2020

ਬੇਨਤੀ:-ਗੁਰਬਾਣੀ ਪੜਨ ਤੌ ਪਹਿਲਾਂ ਆਪਣਾ ਸਿਰ ਢੱਕ ਲਿਆ ਕਰੋ ਤੇ ਜੋੜੇ ੳਤਾਰ ਲਿਆ ਕਰੋ ਜੀ🙏

☬ਸੰਧਿਆ ਵੇਲੇ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਹਿਬ ਜੀ,ਸ੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬
ਅੱਜ ਦਾ ਮੁੱਖਵਾਕ,੨੯ ਮਾਰਚ ੨੦੨੦,ਐਤਵਾਰ,੧੬ ਚੇਤ (ਸੰਮਤ ੫੫੧ ਨਾਨਕਸ਼ਾਹੀ)
ਧਨਾਸਰੀ ਮਹਲਾ ੫ ਛੰਤ*
ੴ ਸਤਿਗੁਰ ਪ੍ਰਸਾਦਿ ॥
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥ (ਅੰਗ:੬੯੧)

ਵਿਆਖਿਆ: ਰਾਗ ਧਨਾਸਰੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਛੰਤ’ (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ। ਨਾਨਕ ਜੀ ਬੇਨਤੀ ਕਰਦੇ ਹਨ – ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥ ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ। ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ। ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ। ਨਾਨਕ ਜੀ ਬੇਨਤੀ ਕਰਦੇ ਹਨ – ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥ ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ। ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ)। ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ! ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ। ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ। ਨਾਨਕ ਜੀ (ਤੇਰੇ ਦਰ ਤੇ) ਬੇਨਤੀ ਕਰਦੇ ਹਨ – ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥ ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ। ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ। ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ, ਨਾਨਕ ਜੀ ਬੇਨਤੀ ਕਰਦੇ ਹਨ – ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥

धनासरी महला ५ छंत
ੴ सतिगुर प्रसादि ॥
सतिगुर दीन दइआल जिसु संगि हरि गावीऐ जीउ ॥ अम्रितु हरि का नामु साधसंगि रावीऐ जीउ ॥ भजु संगि साधू इकु अराधू जनम मरन दुख नासए ॥ धुरि करमु लिखिआ साचु सिखिआ कटी जम की फासए ॥ भै भरम नाठे छुटी गाठे जम पंथि मूलि न आवीऐ ॥ बिनवंति नानक धारि किरपा सदा हरि गुण गावीऐ ॥१॥ निधरिआ धर एकु नामु निरंजनो जीउ ॥ तू दाता दातारु सरब दुख भंजनो जीउ ॥ दुख हरत करता सुखह सुआमी सरणि साधू आइआ ॥ संसारु सागरु महा बिखड़ा पल एक माहि तराइआ ॥ पूरि रहिआ सरब थाई गुर गिआनु नेत्री अंजनो ॥ बिनवंति नानक सदा सिमरी सरब दुख भै भंजनो ॥२॥ आपि लीए लड़ि लाइ किरपा धारीआ जीउ ॥ मोहि निरगुणु नीचु अनाथु प्रभ अगम अपारीआ जीउ ॥ दइआल सदा क्रिपाल सुआमी नीच थापणहारिआ ॥ जीअ जंत सभि वसि तेरै सगल तेरी सारिआ ॥ आपि करता आपि भुगता आपि सगल बीचारीआ ॥ बिनवंत नानक गुण गाइ जीवा हरि जपु जपउ बनवारीआ ॥३॥ तेरा दरसु अपारु नामु अमोलई जीउ ॥ निति जपहि तेरे दास पुरख अतोलई जीउ ॥ संत रसन वूठा आपि तूठा हरि रसहि सेई मातिआ ॥ गुर चरन लागे महा भागे सदा अनदिनु जागिआ ॥ सद सदा सिम्रतब्य सुआमी सासि सासि गुण बोलई ॥ बिनवंति नानक धूरि साधू नामु प्रभू अमोलई ॥४॥१॥

Meaning: Dhanaasaree, Fifth Mahalaa, Chhant:
One Universal Creator God. By The Grace Of The True Guru:
The True Guru is merciful to the meek; in His Presence, the Lord’s Praises are sung. The Ambrosial Name of the Lord is chanted in the Saadh Sangat, the Company of the Holy. Vibrating, and worshipping the One Lord in the Company of the Holy, the pains of birth and death are removed. Those who have such karma pre-ordained, study and learn the Truth; the noose of Death is removed from their necks. Their fears and doubts are dispelled, the knot of death is untied, and they never have to walk on Death’s path. Prays Nanak Ji, shower me with Your Mercy, Lord; let me sing Your Glorious Praises forever. ||1|| The Name of the One, Immaculate Lord is the Support of the unsupported. You are the Giver, the Great Giver, the Dispeller of all sorrow. O Destroyer of pain, Creator Lord, Master of peace and bliss, I have come seeking the Sanctuary of the Holy; Please, help me to cross over the terrifying and difficult world-ocean in an instant. I saw the Lord pervading and permeating everywhere, when the healing ointment of the Guru’s wisdom was applied to my eyes. Prays Nanak Ji, remember Him forever in meditation, the Destroyer of all sorrow and fear. ||2|| He Himself has attached me to the hem of His robe; He has showered me with His Mercy. I am worthless, lowly and helpless; God is unfathomable and infinite. My Lord and Master is always merciful, kind and compassionate; He uplifts and establishes the lowly. All beings and creatures are under Your power; You take care of all. He Himself is the Creator, and He Himself is the Enjoyer; He Himself is the Contemplator of all. Prays Nanak Ji, singing Your Glorious Praises, I live, chanting the Chant of the Lord, the Lord of the world-forest. ||3|| The Blessed Vision of Your Darshan is incomparable; Your Name is utterly priceless. O my Incomputable Lord, Your humble servants ever meditate on You. You dwell on the tongues of the Saints, by Your own pleasure; they are intoxicated with Your sublime essence, O Lord. Those who are attached to Your feet are very blessed; night and day, they remain always awake and aware. Forever and ever, meditate in remembrance on the Lord and Master; with each and every breath, speak His Glorious Praises. Prays Nanak Ji, let me become the dust of the feet of the Saints. God’s Name is invaluable. ||4||1||

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ੴ
ੴ Waheguru Ji Ka Khalsa Waheguru Ji Ki Fateh Ji ੴ