Evening Hukamnama | Sri Harmandir Sahib ji | 09 August 2018

https://youtu.be/78uVcl_4zKk

ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੯ ਅਗਸਤ ੨੦੧੮,ਵੀਰਵਾਰ,੨੫ ਸਾਵਣ(ਸੰਮਤ ੫੫੦ ਨਾਨਕਸ਼ਾਹੀ,ਅੰਗ:੬੪੬)
ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

*ਪਦਅਰਥ: ਸਤਿ = ਸਦਾ-ਥਿਰ ਰਹਿਣ ਵਾਲਾ।*

*ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ ਜੀ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥ ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ ਜੀ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥ (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਜੀ ਇਹ ਵਿਚਾਰ ਦੱਸਦੇ ਹਨ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥*

*सलोकु मः ३ ॥*
*सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥*

*अर्थ: हे चुके चुकाए शेख़! इस मन को एक टिकाने पर लिया; उलटी पुलटी बातें छोड़ और सतिगुरू के श़ब्द को समझ। हे शेख़! जो (सब का) जानने वाला सतिगुरू सब कुछ समझता है उस की चरणी लग; आशाएं और मन की दौड़ मिटा कर अपने आप को जगत में मेहमान* *समझ; अगर तूँ सतिगुरू के हुक्म में चलेंगा तो प्रभू की दरगाह में आदर पाएंगे। हे नानक जी! जो मनुष्य नाम नहीं सिमरते, उन का (अच्छा) खाना और (अच्छा) पहनना फिटकार-योग है ॥१॥ हरी के गुण ब्यान करते हुए वह गुण ख़त्म नहीं होते, और ना ही यह बताया जा सकता है कि इन गुणों को विहाझण के लिए मुल्य क्या है; (पर,) हे नानक जी! गुरमुख जीव हरी के गुण गाते हैं। (जो मनुष्य प्रभू के गुण गाता है वह) गुणों में लीन हुआ रहता है ॥२॥ (यह मनुष्या) शरीर, मानों, चोली है जो प्रभू ने बनाई है और भक्ति (-रूप कसीदा) निकाल कर यह चोली पहनने-योग बनती है। (इस चोली को) बहुत तरह कई प्रकार का हरी-नाम पट लगा हुआ है; (इस भेत को) मन में विचार कर के कोई विरला समझने वाला समझता है। इस विचार को वह समझता है, जिस को हरी आप समझाए। दास नानक जी यह विचार बताते हैं कि सदा-थिर रहने वाला हरी गुरू के द्वारा (सिमरिया जा सकता है) ॥११॥*

*Salok Ma 3 ||*
*Sekhaa Chauchakeaa Chauvaaeaa Ehu Man Ikat Ghar Aan || Eharr Teharr Shhadd Too Gur Kaa Shabad Pashhaan || Satgur Agai Ddheh Pau Sabh Kishh Jaanai Jaan || Aasaa Mansaa Jalaae Too Hoe Rahu Mehmaan || Satgur Kai Bhaanai Bhee Chaleh Taa Dargeh Paaveh Maan || Naanak Je Naam N Chetnee Tin Dhhig Painan Dhhig Khaan ||1|| Ma 3 || Har Gun Tott N Aavee Keemat Kehan N Jaae || Naanak Gurmukh Har Gun Raveh Gun Meh Rahai Samaae ||2|| Paurree || Har Cholee Deh Savaaree Kaddh Paidhhee Bhagat Kar || Har Paatt Lagaa Adhhikaaee Bahu Bahu Bidhh Bhaat Kar || Koee Boojhai Boojhanhaaraa Antar Bibek Kar || So Boojhai Ehu Bibek Jis Bujhaae Aap Har || Jan Naanak Kahai Vichaaraa Gurmukh Har Sat Har ||11||*

*Meaning: O Shaykh, you wander in the four directions, blown by the four winds; bring your mind back to the home of the One Lord. Renounce your petty arguments, and realize the Word of the Guru’s Shabad. Bow in humble respect before the True Guru; He is the Knower who knows everything. Burn away your hopes and desires, and live like a guest in this world. If you walk in harmony with the True Guru’s Will, then you shall be honored in the Court of the Lord. O Nanak Ji, those who do not contemplate the Naam, the Name of the Lord – cursed are their clothes, and cursed is their food. ||1|| Third Mahalaa: There is no end to the Lord’s Glorious Praises; His worth cannot be described. O Nanak Ji, the Gurmukhs chant the Glorious Praises of the Lord; they are absorbed in His Glorious Virtues. ||2|| Paurree: The Lord has adorned the coat of the body; He has embroidered it with devotional worship. The Lord has woven His silk into it, in so many ways and fashions. How rare is that man of understanding, who understands, and deliberates within. He alone understands these deliberations, whom the Lord Himself inspires to understand. Poor Daas Nanak Ji speaks: the Gurmukhs know the Lord, the Lord is True. ||11||*

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Morning Hukamnama | Sri Harmandir Sahib ji | 09 August 2018

https://youtu.be/R2MLeP5fGL8

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੯ ਅਗਸਤ ੨੦੧੮,ਵੀਰਵਾਰ,੨੫ ਸਾਵਣ(ਸੰਮਤ ੫੫੦ ਨਾਨਕਸ਼ਾਹੀ,ਅੰਗ:੫੩੭)
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥

रागु बिहागड़ा छंत महला ४ घरु १ ੴ सतिगुर प्रसादि ॥ हरि हरि नामु धिआईऐ मेरी जिंदुड़ीए गुरमुखि नामु अमोले राम ॥ हरि रसि बीधा हरि मनु पिआरा मनु हरि रसि नामि झकोले राम ॥ गुरमति मनु ठहराईऐ मेरी जिंदुड़ीए अनत न काहू डोले राम ॥ मन चिंदिअड़ा फलु पाइआ हरि प्रभु गुण नानक बाणी बोले राम ॥१॥
Raag Bihaagraa, Chhant, Fourth Mehl, First House: One Universal Creator God. By The Grace Of The True Guru:

Meditate on the Name of the Lord, Har, Har, O my soul; as Gurmukh, meditate on the invaluable Name of the Lord. My mind is pierced through by the sublime essence of the Lord’s Name. The Lord is dear to my mind. With the sublime essence of the Lord’s Name, my mind is washed clean. Under Guru’s Instructions, hold your mind steady; O my soul, do not let it wander anywhere. One who utters the Bani of the Praises of the Lord God, O Nanak, obtains the fruits of his heart’s desires. ||1||
ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ। ਠਹਰਾਈਐ = ਟਿਕਾਣਾ ਚਾਹੀਦਾ ਹੈ। ਅਨਤ = {अन्यत्र} ਹੋਰ ਪਾਸੇ। ਕਾਹੂ ਅਨਤ = ਕਿਸੇ ਹੋਰ ਪਾਸੇ। ਚਿੰਦਿਅੜਾ = ਚਿਤਵਿਆ।੧।

ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ। ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ।੧।

राग बेहागडा, घर १ में गुरु रामदास जी की बानी ‘छन्त’ । अकाल पुरख एक हे और सतगुरु की कृपा द्वारा मिलता है। हे मेरी सुंदर जिन्दे। सदा परमात्मा का नाम जपना चाहिये, परमात्मा का अमोलक नाम गुरु के द्वारा (hi) मिलता है। जो मन परमत्मा के नाम-रस में रम जाता है, वह मन प्रम्तामा को प्यारा लगता है, वः मन आनंद से प्रभु के नाम में डुबकी लगाई रखता है। हे मेरी सुंदर जान(जिन्द)! गुरु की बुद्धि पर चल के इस मन को (प्रभु चरणों में) टिकाना चाहिये (गुरु की बुद्धि की बरकत से मन) किसी और तरफ नहीं डोलता। हे नानक! जो मनुख (गुरमत के रस्ते चल के) प्रभु के गुणों वाली बनी उच्चारता रहता है, वेह मन-चाहा फल पा लेता है।१।

Waheguru Ji Ka Khalsa,
Waheguru Ji Ki Fateh

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Evening Hukamnama | Sri Harmandir Sahib ji | 08 August 2018

https://youtu.be/3SlW0VW7zXY

ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੮ ਅਗਸਤ ੨੦੧੮,ਬੁੱਧਵਾਰ,੨੪ ਸਾਵਣ(ਸੰਮਤ ੫੫੦ ਨਾਨਕਸ਼ਾਹੀ,ਅੰਗ:੬੩੮)
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥ ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥ ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥ ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥ ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥ ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥

ਪਦਅਰਥ: ਨਿਗੁਣਿਆ ਨੋ = ਗੁਣ-ਹੀਨ ਮਨੁੱਖਾਂ ਨੂੰ। ਆਪੇ = ਆਪ ਹੀ। ਭਾਈ = ਹੇ ਭਾਈ! ਲਾਇ = ਲਾ ਕੇ। ਨਾਮਿ = ਨਾਮ ਵਿਚ।੧। ਬਖਸਿ = ਮੇਹਰ ਕਰ ਕੇ। ਮਿਲਾਇ = ਮਿਲਾ ਲੈਂਦਾ ਹੈ। ਅਪਰਾਧੀ = ਪਾਪੀ। ਸਤਿਗੁਰਿ = ਗੁਰੂ ਨੇ।ਰਹਾਉ। ਬਖਸਿਅਨੁ = ਉਸ ਨੇ ਬਖ਼ਸ਼ੇ ਹਨ। ਕਉਣ ਕਉਣ = ਕੇਹੜੇ ਕੇਹੜੇ? ਬੇਅੰਤ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਵਿਚ (ਜੋੜ ਕੇ) । ਉਤਾਰਿਅਨੁ = ਉਸ ਨੇ ਪਾਰ ਲੰਘਾ ਦਿੱਤੇ ਹਨ। ਬੇੜੈ = ਬੇੜੇ ਵਿਚ। ਚਾੜਿ = ਚਾੜ੍ਹ ਕੇ।੨। ਮਨੂਰੈ ਤੇ = ਸੜੇ ਹੋਏ ਲੋਹੇ ਤੋਂ। ਕੰਚਨ = ਸੋਨਾ। ਮੇਲਿ = ਮੇਲ ਕੇ। ਆਪੁ = ਆਪਾ = ਭਾਵ। ਮਨਿ = ਮਨ ਵਿਚ।੩। ਹਉ = ਮੈਂ। ਵਾਰੀ = ਕੁਰਬਾਨ। ਵਾਰਣੈ = ਸਦਕੇ। ਕਉ = ਨੂੰ, ਤੋਂ। ਸਦ = ਸਦਾ। ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ,। ਨਿਧਾਨੁ = ਖ਼ਜ਼ਾਨਾ। ਜਿਨੀ = ਜਿਸ (ਗੁਰੂ) ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਿੰਦਾ ਹਾਂ।੪।

ਅਰਥ: ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥ ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥ ਰਹਾਉ ॥ ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ। ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥ ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥ ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥ ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ। (ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥ ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ। ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ,* *ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥ ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ। (ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥ ਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ ਜੀ! (ਆਖੋ-) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥

सोरठि महला ३ दुतुकी ॥
*निगुणिआ नो आपे बखसि लए भाई सतिगुर की सेवा लाइ ॥ सतिगुर की सेवा ऊतम है भाई राम नामि चितु लाइ ॥१॥ हरि जीउ आपे बखसि मिलाइ ॥ गुणहीण हम अपराधी भाई पूरै सतिगुरि लए रलाइ ॥ रहाउ ॥ कउण कउण अपराधी बखसिअनु पिआरे साचै सबदि वीचारि ॥ भउजलु पारि उतारिअनु भाई सतिगुर बेड़ै चाड़ि ॥२॥ मनूरै ते कंचन भए भाई गुरु पारसु मेलि मिलाइ ॥ आपु छोडि नाउ मनि वसिआ भाई जोती जोति मिलाइ ॥३॥ हउ वारी हउ वारणै भाई सतिगुर कउ सद बलिहारै जाउ ॥ नामु निधानु जिनि दिता भाई गुरमति सहजि समाउ ॥४॥ गुर बिनु सहजु न ऊपजै भाई पूछहु गिआनीआ जाइ ॥ सतिगुर की सेवा सदा करि भाई विचहु आपु गवाइ ॥५॥ गुरमती भउ ऊपजै भाई भउ करणी सचु सारु ॥ प्रेम पदारथु पाईऐ भाई सचु नामु आधारु ॥६॥ जो सतिगुरु सेवहि आपणा भाई तिन कै हउ लागउ पाइ ॥ जनमु सवारी आपणा भाई कुलु भी लई बखसाइ ॥७॥ सचु बाणी सचु सबदु है भाई गुर किरपा ते होइ ॥ नानक नामु हरि मनि वसै भाई तिसु बिघनु न लागै कोइ ॥८॥२॥*

*अर्थ: हे भाई! गुणों से वंचित जीवों को सतिगुरू की सेवा में लगा कर परमात्मा आप ही बख्श लेता है। हे भाई! गुरु की शरण-सेवा बड़ी श्रेष्ठ है, गुरु (शरण पड़े मनुष्य का) मन परमात्मा के नाम में जोड़ देता है ॥१॥ हे भाई! हम जीव अवगुणों से भरे हैं, विकारी हैं। पूरे गुरू ने (जिन को अपनी संगत में) मिला लिया है, उनको परमात्मा आप ही मेहर कर के (अपने चरणों में) जोड़ लेता है ॥ रहाउ ॥ हे प्यारे! परमात्मा ने अनेकों ही अपराधियों को गुरू के सच्चे श़ब्द के द्वारा (आतमिक जीवन की) विचार में (जोड़ के) बख़्शा है। हे भाई! गुरु के (श़ब्द-) जहाज़ में बिठा कर उस परमात्मा ने (अनेकों जीवों को) संसार-सागर से पार निकाला है ॥२॥ हे भाई! जिन मनुष्यों को पारस-गुरू (अपनी संगत में) मिला कर (प्रभू-चरणों में) जोड़ देता है, वह मनुष्य गले हुए लोहे से सोना बन जाते हैं। हे भाई! आपा-भाव त्याग कर उन के मन में परमात्मा का नाम आ वसता है। गुरू उन की सुरती को प्रभू की ज्योति में मिला देता है ॥३॥ हे भाई! मैं कुर्बान जाता हूँ, मैं कुर्बान जाता हूँ, मैं गुरू से सदा ही कुर्बान जाता हूँ। जिस गुरू ने (मुझे) परमात्मा का नाम-ख़ज़ाना दिया है, उस गुरू की मत ले कर मैं आतमिक अडोलता में टिका रहता हूँ ॥४॥ हे भाई! आतमिक जीवन की सूझ वाले मनुष्यों को जा कर पुछ लो, (यही उत्तर मिलेगा कि) गुरू की शरण आए तो बिना (मनुष्य के अंदर) आतमिक अडोलता पैदा नहीं हो सकती। (इस लिए,) हे भाई! तूँ भी (अपने) अंदर से आपा-भाव दूर कर के सदा गुरू की सेवा किया कर ॥५॥ हे भाई! गुरू की मत पर चल कर (मनुष्य के अंदर परमात्मा के लिए) डर-सतिकार पैदा होता है। (अपने अंदर) डर-सतिकार (पैदा करना ही) करने-योग्य काम है, यह काम सदा-थिर रहने वाला है, यही काम (सब से) उत्तम है। हे भाई! (इस डर-सतिकार की बरकत से) परमात्मा के प्यार का कीमती धन मिल पड़ता है, परमात्मा का सदा-थिर नाम (जिंदगी का) आसरा बन जाता है ॥६॥ हे भाई! जो मनुष्य अपने गुरू का आसरा लेते हैं, मैं उनके* *चरणी लगता हूँ। (इस तरह) मैं अपना जीवन सुंदर बना रहा हूँ, मैं अपने सारे ख़ानदान के लिए भी परमात्मा की बख़्श़श़ प्राप्त कर रहा हूँ ॥७॥ हे भाई! गुरू की कृपा से सदा-थिर हरी-नाम (हृदय में आ वसता) है, सिफ़त-सालाह की बाणी (हृदय में आ वसती) है, सिफ़त-सालाह का श़ब्द प्राप्त हो जाता है। हे नानक जी! (कहो-) हे भाई! (गुरू की कृपा से) जिस मनुष्य के मन में परमात्मा का नाम वस जाता है, उस को (जीवन-सफ़र में) कोई मुश्किल नहीं आती ॥८॥२॥*

*Sorath Mahalaa 3 Dutukee ||*
*Niguneaa No Aape Bakhas Lae Bhaaee Satgur Kee Sevaa Laae || Satgur Kee Sevaa Ootam Hai Bhaaee Raam Naam Chit Laae ||1|| Har Jeeu Aape Bakhas Milaae || Gunheen Ham Apraadhhee Bhaaee Poorai Satgur Lae Ralaae || Rahaau || Kaun Kaun Apraadhhee Bakhsean Piaare Saachai Shabad Veechaar || Bhaujal Paar Outaarean Bhaaee Satgur Berrai Chaarr ||2|| Manoorai Te Kanchan Bhae Bhaaee Gur Paaras Mel Milaae || Aap Shhodd Naau Man Vaseaa Bhaaee Jotee Jot Milaae ||3|| Hau Vaaree Hau Vaarnai Bhaaee Satgur Kau Sad Balehaarai Jaau || Naam Nidhhaan Jin Ditaa Bhaaee Gurmat Sehaj Samaau ||4|| Gur Bin Sehaj N Oopajai Bhaaee Pooshhahu Giaaneeaa Jaae || Satgur Kee Sevaa Sadaa Kar Bhaaee Vichahu Aap Gavaae ||5|| Gurmatee Bhau Oopajai Bhaaee Bhau Karnee Sach Saar || Prem Padaarathh Paaeeai Bhaaee Sach Naam Aadhhaar ||6|| Jo Satgur Seveh Aapnaa Bhaaee Tin Kai Hau Laagau Paae || Janam Savaaree Aapnaa Bhaaee Kul Bhee Laee Bakhsaae ||7|| Sach Baanee Sach Shabad Hai Bhaaee Gur Kirpaa Te Hoe || Naanak Naam Har Man Vasai Bhaaee Tis Bighan N Laagai Koe ||8||2||*

*Meaning: He Himself forgives the worthless, O Siblings of Destiny; He commits them to the service of the True Guru. Service to the True Guru is sublime, O Siblings of Destiny; through it, one’s consciousness is attached to the Lord’s Name. ||1|| The Dear Lord forgives, and unites with Himself. I am a sinner, totally without virtue, O Siblings of Destiny; the Perfect True Guru has blended me. || Pause || So many, so many sinners have been forgiven, O beloved one, by contemplating the True Word of the Shabad. They got on board the boat of the True Guru, who carried them across the terrifying world-ocean, O Siblings of Destiny. ||2|| I have been transformed from rusty iron into gold, O Siblings of Destiny, united in Union with the Guru, the Philosopher’s Stone. Eliminating my self-conceit, the Name has come to dwell within my mind, O Siblings of Destiny; my light has merged in the Light. ||3|| I am a sacrifice, I am a sacrifice, O Siblings of Destiny, I am forever a sacrifice to my True Guru. He has given me the treasure of the Naam; O Siblings of Destiny, through the Guru’s Teachings, I am absorbed in celestial bliss. ||4|| Without the Guru, celestial peace is not produced, O Siblings of Destiny; go and ask the spiritual teachers about this. Serve the True Guru forever, O Siblings of Destiny, and eradicate self-conceit from within. ||5|| Under Guru’s Instruction, the Fear of God is produced, O Siblings of Destiny; true and excellent are the deeds done in the Fear of God. Then, one is blessed with the treasure of the Lord’s Love,* *O Siblings of Destiny, and the Support of the True Name. ||6|| I fall at the feet of those who serve their True Guru, O Siblings of Destiny. I have fulfilled my life, O Siblings of Destiny, and my family has been saved as well. ||7|| The True Word of the Guru’s Bani, and the True Word of the Shabad, O Siblings of Destiny, are obtained only by Guru’s Grace. O Nanak Ji, with the Name of the Lord abiding in one’s mind, no obstacles stand in one’s way, O Siblings of Destiny. ||8||2||*

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Morning Hukamnama | Sri Harmandir Sahib ji | 08 August 2018

https://youtu.be/uDnpZbzO-FQ

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੮ ਅਗਸਤ ੨੦੧੮,ਬੁੱਧਵਾਰ,੨੪ ਸਾਵਣ(ਸੰਮਤ ੫੫੦ ਨਾਨਕਸ਼ਾਹੀ,ਅੰਗ:੫੬੧)
ਵਡਹੰਸੁ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

वडहंसु महला ४ घरु २
ੴ सतिगुर प्रसादि ॥ मै मनि वडी आस हरे किउ करि हरि दरसनु पावा ॥ हउ जाइ पुछा अपने सतगुरै गुर पुछि मनु मुगधु समझावा ॥ भूला मनु समझै गुर सबदी हरि हरि सदा धिआए ॥ नानक जिसु नदरि करे मेरा पिआरा सो हरि चरणी चितु लाए ॥१॥

Wadahans, Fourth Mehl, Second House:
One Universal Creator God. By The Grace Of The True Guru: Within my mind there is such a great yearning; how will I attain the Blessed Vision of the Lord’s Darshan? I go and ask my True Guru; with the Guru’s advice, I shall teach my foolish mind. The foolish mind is instructed in the Word of the Guru’s Shabad, and meditates forever on the Lord, Har, Har. O Nanak, one who is blessed with the Mercy of my Beloved, focuses his consciousness on the Lord’s Feet. ||1||

ਮੈ ਮਨਿ = ਮੇਰੇ ਮਨ ਵਿਚ। ਹਰੇ = ਹੇ ਹਰੀ! ਪਾਵਾ = ਪਾਵਾਂ, ਮੈਂ ਪਾ ਲਵਾਂ। ਜਾਇ = ਜਾ ਕੇ। ਪੁਛਾ = ਪੁਛਾਂ, ਮੈਂ ਪੁੱਛਦੀ ਹਾਂ। ਸਤਗੁਰੈ = ਗੁਰੂ ਨੂੰ। ਪੁਛਿ = ਪੁੱਛ ਕੇ। ਮੁਗਧੁ = ਮੂਰਖ। ਸਮਝਾਵਾ = ਸਮਝਾਵਾਂ, ਮੈਂ ਸਮਝਾਂਦੀ ਹਾਂ।

ਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ। ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥

राग वडहंस, घर २ में गुरु रामदास जी की बानी॥ अकाल पुरख एक है और सतगुरु की कृपा द्वारा मिलता है। हे हरी! मेरे मन में बड़ी तीव्र इच्छा है की मैं किसी तरह, तेरा दर्शन कर सकूँ। मैं अपने गुरु के पास जा के गुरु से पूछती हूँ और गुरु से पूछ के अपने मुर्ख मन को शिक्षा देती रहती हूँ। कुराहे पड़ा हुआ मेरा मन गुरु के शब्द में जुड़ कर ही अकल सीखता है और फिर वह सदा परमात्मा का नाम याद करता रहता है। हे नानक! जिस मनुख ऊपर मेरा प्यारा प्रभु कृपा की नज़र करता है, वह प्रभु के चरणों में अपना मन जोड़ी रखता है॥१॥

Waheguru Ji Ka Khalsa,
Waheguru Ji Ki Fateh

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Evening Hukamnama | Sri Harmandir Sahib ji | 07 August 2018

https://youtu.be/cB2Rk_ewi24

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੭ ਅਗਸਤ ੨੦੧੮,ਮੰਗਲਵਾਰ ੨੩ ਸਾਵਣ(ਸੰਮਤ ੫੫੦ ਨਾਨਕਸ਼ਾਹੀ,ਅੰਗ:੬੩੧)
ਸੋਰਠਿ ਮਹਲਾ ੯ ॥
ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥

*ਪਦਅਰਥ: ਮਾਹਿ = ਵਿਚ। ਰਹੀ = ਰਹਿ ਗਈ। ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ। ਵੇਖੋ = (੧) “ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥. . . ਨਾਨਕੁ ਤਿਨ ਕੇ ਚਰਨ ਪਖਾਲੈ, ਜਿਨ੍ਹ੍ਹਾ ਗੁਰਮੁਖਿ ਸਾਚਾ ਭਾਇਆ ॥” {ਪ੍ਰਭਾਤੀ ਮ: ੧ , ਪੰਨਾ ੧੩੪੫ (੨) ਸੋਰਠਿ ਮ: ੯ “ਨਾ ਹਰਿ ਭਜਿਓ ਨਾ ਗੁਰਜਨੁ ਸੇਵਿਓ” = ਪੰਨਾ ੬੩੨ (ਸ਼ਬਦ ਤੀਜਾ) ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ।੧।ਰਹਾਉ। ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ = ਅਸਬਾਬ। ਸਭ ਮਹੀ = ਸਾਰੀ ਧਰਤੀ। ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ।੧। ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ। ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ?।੨।*

*ਅਰਥ: (ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ – ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥ ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਜੀ ਆਖਦੇ ਹਨ – (ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ ? ॥੨॥੨॥*

*सोरठि महला ९ ॥*
*मन की मन ही माहि रही ॥ ना हरि भजे न तीरथ सेवे चोटी कालि गही ॥१॥ रहाउ ॥ दारा मीत पूत रथ स्मपति धन पूरन सभ मही ॥ अवर सगल मिथिआ ए जानउ भजनु रामु को सही ॥१॥ फिरत फिरत बहुते जुग हारिओ मानस देह लही ॥ नानक कहत मिलन की बरीआ सिमरत कहा नही ॥२॥२॥*

*अर्थ: (हे भाई! देखो, माया धारी की मंद-भागता! उस के) मन की आश मन में ही रह गई। ना उस ने परमात्मा का भजन किया, ना ही उस ने संत जनों की सेवा की, और, मौत ने बोदी आ पकड़ी ॥१॥ रहाउ ॥ हे भाई! स्त्री, मित्र, पुत्र, गाड़ियाँ, माल-असबाब, धन-पदार्थ सारी ही धरती – यह सब कुछ नाशवान समझो। परमात्मा का भजन (ही) असली (मित्र) है ॥१॥ हे भाई! कई युग (जूनों में) भटक भटक कर तूँ थक गया था। (अब) तुझे मनुष्या शरीर मिला है। नानक जी कहते हैं – (हे भाई! परमात्मा को) मिलने की यही बारी है, अब तूँ सिमरन क्यों नहीं करता ? ॥२॥२॥*

*Sorath Mahalaa 9 ||*
*Man Kee Man Hee Maahe Rahee || Naa Har Bhaje N Teerathh Seve Chottee Kaal Gahee ||1|| Rahaau || Daaraa Meet Poot Rathh Sampat Dhhan Pooran Sabh Mahee || Avar Sagal Mithheaa A Jaanau Bhajan Raam Ko Sahee ||1|| Firat Firat Bahute Jug Haareo Maanas Deh Lahee || Naanak Kehat Milan Kee Bareeaa Simrat Kahaa Nahee ||2||2||*

*Meaning: The mind remains in the mind. He does not meditate on the Lord, nor does he perform service at sacred shrines, and so death seizes him by the hair. ||1|| Pause || Wife, friends, children, carriages, property, total wealth, the entire world – know that all of these things are false. The Lord’s meditation alone is true. ||1|| Wandering, wandering around for so many ages, he has* *grown weary, and finally, he obtained this human body. Says Nanak Ji, this is the opportunity to meet the Lord; why don’t you remember Him in meditation ? ||2||2||*

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ