Evening Hukamnama | Sri Harmandir Sahib ji | 03 December 2018

https://youtu.be/SwjS3wgR5zQ

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੩ ਦਸੰਬਰ ੨੦੧੮,ਸੋਮਵਾਰ,੧੮ ਮੱਘਰ (ਸੰਮਤ ੫੫੦ ਨਾਨਕਸ਼ਾਹੀ)
ਜੈਤਸਰੀ ਮਹਲਾ ੫ ॥ ਜਾ ਕਉ ਭਏ ਗੋਵਿੰਦ ਸਹਾਈ ॥ ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥ ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥ ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥ ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥ (ਅੰਗ:੭੦੧)

ਵਿਆਖਿਆ: ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ, (ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ ॥ ਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ – ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥ ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ। ਹੇ ਨਾਨਕ ਜੀ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥

जैतसरी महला ५ ॥
जा कउ भए गोविंद सहाई ॥ सूख सहज आनंद सगल सिउ वा कउ बिआधि न काई ॥१॥ रहाउ ॥ दीसहि सभ संगि रहहि अलेपा नह विआपै उन माई ॥ एकै रंगि तत के बेते सतिगुर ते बुधि पाई ॥१॥ दइआ मइआ किरपा ठाकुर की सेई संत सुभाई ॥ तिन कै संगि नानक निसतरीऐ जिन रसि रसि हरि गुन गाई ॥२॥३॥७॥

अर्थ: हे भाई! जिन मनुष्यों के लिए परमात्मा मददगार बन जाता है, (उन की उम्र) आतमिक अडोलता के सारे सुखों आनंदों के साथ (बीतती है) उनको कोई रोग नहीं सताता ॥१॥ हे भाई! वह मनुष्य सभी के साथ (वरतते) दिखते हैं, पर वह (माया से) निरलेप रहते हैं, माया उनके ऊपर अपना जोर नहीं डाल सकती। वह एक परमात्मा के प्रेम में टिके रहते हैं, वह जीवन की असलीयत के जानने वाले बन जाते हैं – यह समझ उन्होंने गुरु से प्राप्त कर ली होती है ॥१॥ रहाउ ॥ वह मनुष्य प्रेम-भरे हृदय वाले संत बन जाते हैं, जिनके ऊपर मालिक-प्रभू की कृपा दया होती है। हे नानक जी! जो मनुष्य सदा प्रेम के साथ परमात्मा के गुण गाते रहते हैं, उन की संगत में रह के संसार-समुंद्र को पार कर लईदा है ॥२॥३॥७॥

Jaitsaree Mahalaa 5 ||
Jaa Kau Bhae Govind Sahaaee || Sookh Sehaj Aanand Sagal Siu Vaa Kau Biaadhh N Kaaee ||1|| Rahaau || Deeseh Sabh Sang Raheh Alepaa Neh Viaapai Oun Maaee || Ekai Rang Tat Kae Bete Satgur Te Budhh Paaee ||1|| Daeaa Maeaa Kirpaa Thaakur Kee Se_ee Sant Subhaaee || Tin Kai Sang Naanak Nistareeai Jin Ras Ras Har Gun Gaaee ||2||3||7||

Meaning: One who has the Lord of the Universe as his help and support Is blessed with all peace, poise and bliss; no afflictions cling* *to him. ||1|| Pause || He appears to keep company with everyone,* *but he remains detached, and Maya does not cling to him. He is absorbed in love of the One Lord; he understands the essence of reality, and he is blessed with wisdom by the True Guru. ||1|| Those whom the Lord and Master blesses with His kindness, compassion and mercy are the sublime and sanctified Saints. Associating with them, Nanak Ji is saved; with love and exuberant joy, they sing the Glorious Praises of the Lord. ||2||3||7||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ