Evening Hukamnama | Sri Harmandir Sahib ji | 25 September 2018

https://youtu.be/pAOPXtTfuBw

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੨੫ ਸਤੰਬਰ ੨੦੧੮,ਮੰਗਲਵਾਰ,੯ ਅੱਸੂ (ਸੰਮਤ ੫੫੦ ਨਾਨਕਸ਼ਾਹੀ)
ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ (ਅੰਗ:੬੧੭)

*ਪਦਅਰਥ: ਸਗਲ ਬਨਸਪਤਿ = ਸਾਰੀ ਬਨਸਪਤੀ, ਸਾਰੇ ਬੂਟੇ। ਬੈਸੰਤਰੁ = ਅੱਗ। ਘੀਆ = ਘਿਓ। ਸਮਾਣੀ = ਸਮਾਈ ਹੋਈ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਮਾਧਉ = ਮਾਧਵ, ਮਾਇਆ ਦਾ ਪਤੀ; ਪਰਮਾਤਮਾ। ਜੀਆ = ਸਭ ਜੀਵਾਂ ਵਿਚ।੧। ਰਹਿਆ ਸਮਾਹਿਓ = ਸਮਾ ਰਿਹਾ ਹੈ। ਪੂਰਨ = ਪੂਰੇ ਤੌਰ ਤੇ। ਜਲਿ = ਪਾਣੀ ਵਿਚ। ਆਹਿਓ = ਹੈ।੧।ਰਹਾਉ। ਗੁਣ ਨਿਧਾਨ ਜਸੁ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਜਸ। ਸਤਿਗੁਰਿ = ਗੁਰੂ ਨੇ। ਭਰਮੁ = ਭੁਲੇਖਾ। ਚੁਕਾਇਓ = ਦੂਰ ਕਰ ਦਿੱਤਾ ਹੈ। ਅਲੇਪਾ = ਨਿਰਲੇਪ।੨।*

*ਅਰਥ: ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।*
*ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*
*ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ ॥੧॥ ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ ॥੧॥ ਰਹਾਉ ॥ ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥*

*सोरठि महला ५ घरु २ दुपदे*
*ੴ सतिगुर प्रसादि ॥*
*सगल बनसपति महि बैसंतरु सगल दूध महि घीआ ॥ ऊच नीच महि जोति समाणी घटि घटि माधउ जीआ ॥१॥ संतहु घटि घटि रहिआ समाहिओ ॥ पूरन पूरि रहिओ सरब महि जलि थलि रमईआ आहिओ ॥१॥ रहाउ ॥ गुण निधान नानकु जसु गावै सतिगुरि भरमु चुकाइओ ॥ सरब निवासी सदा अलेपा सभ महि रहिआ समाइओ ॥२॥१॥२९॥*

*अर्थ: राग सोरठि, घर २ में गुरू अर्जन देव जी की दो-बंदों वाली बाणी।*
*अकाल पुरख एक है और सतिगुरू की कृपा द्वारा मिलता है।*
*हे भाई! जैसे सभी लकड़ियों में आग (गुप्त मौजूद) है, जैसे प्रत्येक प्रकार के दूध में घी (मक्खन) गुप्त मौजूद है, उसी प्रकार अच्छे बुरे सब जीवों में प्रभू ज्योति समाई हुई है, परमात्मा प्रत्येक शरीर में है, सब जीवों में है ॥१॥ हे संत जनों! परमात्मा प्रत्येक शरीर में मौजूद है। वह पूरी तरह सभी जीवों में व्यापक है, वह सुंदर राम पानी में है, धरती में है ॥१॥ रहाउ ॥ हे भाई! नानक (उस) गुणों के ख़ज़ाने परमात्मा की सिफ़त-सलाह का गीत गाता है। गुरू ने (नानक का) भ्रम दूर कर दिया है। (तभी नानक को यकीन है कि) परमात्मा सब जीवों में वस्ता है (फिर भी) सदा (माया के मोह से) निरलेप है, सब जीवों में समा रहा है ॥२॥१॥२९॥*

*Sorath Mahalaa 5 Ghar 2 Dupade*
*Ik Oankaar Satgur Parsaad ||*
*Sagal Banspat Meh Baisantar Sagal Doodh Meh Gheeaa || Ooch Neech Meh Jot Samaanee Ghatt Ghatt Maadhau Jeeaa ||1|| Santahu Ghatt* *Ghatt Raheaa Samaaheo || Pooran Poor Raheo Sarab Meh Jal Thal Rameeaa Aaheo ||1|| Rahaau || Gun Nidhaan Naanak Jas Gaavai Satgur Bharam Chukaaeo || Sarab Nivaasee Sadaa Alepaa Sabh Meh Raheaa Samaaeo ||2||1||29||*

*Meaning: Sorath, Fifth Mahalaa, Second House, Dupade:*
*One Universal Creator God. By The Grace Of The True Guru:*
*Fire is contained in all firewood, and butter is contained in all milk. God’s Light is contained in the high and the low; the Lord is in the hearts of all beings. ||1|| O Saints, He is pervading and permeating each and every heart. The Perfect Lord is completely permeating everyone, everywhere; He is diffused in the water and the land. ||1|| Pause || Nanak sings the Praises of the Lord, the treasure of excellence; the True Guru has dispelled his doubt. The Lord is pervading everywhere, permeating all, and yet, He is unattached from all. ||2||1||29||*

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ