Evening Hukamnama | Sri Harmandir Sahib ji | 28 August 2017

https://youtu.be/6XhqKC3WHPs

☬ ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੨੮ ਅਗਸਤ ੨੦੧੭,ਸੋਮਵਾਰ,੧੩ ਭਾਦੋਂ (ਸੰਮਤ ੫੪੯ ਨਾਨਕਸ਼ਾਹੀ,ਅੰਗ:੬੬੦)
ਧਨਾਸਰੀ ਮਹਲਾ ੧ ॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥

धनासरी महला १ ॥
हम आदमी हां इक दमी मुहलति मुहतु न जाणा ॥ नानकु बिनवै तिसै सरेवहु जा के जीअ पराणा ॥१॥ अंधे जीवना वीचारि देखि केते के दिना ॥१॥ रहाउ ॥

☬ English Translation:- ☬
Dhanaasaree, First Mehl:
We are men of but one breath and know not the appointed time and moment of our departure. Supplicates Nanak, serve thou Him to whom belong our soul and very life. O blind, consider and see how many days thy life shall last.

☬ ਪੰਜਾਬੀ ਵਿੱਚ ਵਿਆਖਿਆ :- ☬
(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। (ਇਸ ਵਾਸਤੇ) ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥ ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ॥

☬ हिंदी में अर्थ :- ☬
(हे भाई !) हम आदमी एक दम के ही स्वामी हूँ (क्या पता है कि दम कदों खत्म हो जाए ? हमे अपनी जिंदगी की) मिआद का पता नहीं है, हमे यह पता नहीं कि मौत का वक्त कदों आ जाना है । (इस लिए) नानक बेनती करता है-उस परमात्मा का सुमिरन करो जिस ने यह जीवन और श्वास दिये हुए हैं ।१। हे (माया के मोह में) अंधे हुए जीव ! (आँखें खोलह के) देख, सोच समझ, यहाँ जगत में र्थोंड़े ही दिनाँ की जिंदगी है ।१।रहाउ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..