Evening Hukamnama | Sri Harmandir Sahib ji | 31 October 2018

https://youtu.be/tz_yqdQTgNk

☬ਸੰਧਿਆ (ਸ਼ਾਮ) ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ☬

ਅੱਜ ਦਾ ਮੁੱਖਵਾਕ,੩੧ ਅਕਤੂਬਰ ੨੦੧੮,ਬੁੱਧਵਾਰ,੧੫ ਕੱਤਕ (ਸੰਮਤ ੫੫੦ ਨਾਨਕਸ਼ਾਹੀ)
ਸੋਰਠਿ ਮਹਲਾ ੫ ॥
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ (ਅੰਗ:੬੧੮)

ਪਦਅਰਥ: ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ। ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ।੧। ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ = ਸੰਗ। ਮੋਹਿ = ਮੈਨੂੰ। ਚੇਰੋ = ਚੇਰਾ, ਦਾਸ।੧।ਰਹਾਉ। ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ। ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ।੨।

ਅਰਥ: ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ। ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥ ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ। ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ ॥ ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ। ਹੇ ਨਾਨਕ ਜੀ! (ਆਖੋ – ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥

सोरठि महला ५ ॥
अंतर की गति तुम ही जानी तुझ ही पाहि निबेरो ॥ बखसि लैहु साहिब प्रभ अपने लाख खते करि फेरो ॥१॥ प्रभ जी तू मेरो ठाकुरु नेरो ॥ हरि चरण सरण मोहि चेरो ॥१॥ रहाउ ॥ बेसुमार बेअंत सुआमी ऊचो गुनी गहेरो ॥ काटि सिलक कीनो अपुनो दासरो तउ नानक कहा निहोरो ॥२॥७॥३५॥

अर्थ: हे मेरे अपने मालिक प्रभू! मेरे दिल की हालत तूँ ही जानता हैं, तेरी श़रण पड़ने से ही (मेरी अंदर वाली मंदी हालत का) खात्मा हो सकता है। मैं लाखों पाप करता फिरता हूँ। हे मेरे मालिक! मुझे बख़्श़ ले ॥੧॥ हे प्रभू जी! तूँ मेरा पालनहारा मालिक हैं, मेरे अंग-संग वसता हैं। हे हरी! मुझे अपने चरणों की श़रण में रख, मुझे अपना दास बनाई रख ॥੧॥ रहाउ ॥ हे बेशुमार प्रभू! हे बेअंत! हे मेरे मालिक! तूँ ऊँची आत्मिक अवस्था वाला हैं, तूँ सारे गुणों का मालिक हैं, तूँ गहरा हैं। हे नानक जी! (कहो – हे प्रभू! जब तूँ किसी मनुष्य की विकारों की) फांसी काट के उस को अपना दास बना लेता हैं, तब उस को किसी की मोहताजी नहीं रहती ॥२॥७॥३५॥

Sorath Mahalaa 5 ||
Antar Kee Gat Tum Hee Jaanee Tujh Hee Paahe Nibero || Bakhas Laihu Saahib Prabh Apne Laakh Khate Kar Fero ||1|| Prabh Jee Too Mero Thaakur Nero || Har Charan Saran Mohe Chero ||1|| Rahaau || Besumaar Beant Suaamee Oocho Gunee Gahero || Kaatt Silak Keeno Apuno Daasaro Tau Naanak Kahaa Nehoro ||2||7||35||

Meaning: Only You know the state of my innermost self; You alone can judge me. Please forgive me, O Lord God Master; I have committed thousands of sins and mistakes.* *||1|| O my Dear Lord God Master, You are always near me. O Lord, please bless Your disciple with the shelter of Your feet. ||1|| Pause || Infinite and endless is my Lord and Master; He is lofty, virtuous and profoundly deep. Cutting away the noose of death, the Lord has made Nanak Ji His Daas, and now, what does he owe to anyone else ? ||2||7||35||

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ