Morning Hukamnama | Sri Harmandir Sahib ji | 05 October 2018

https://youtu.be/hSa9o10LMj0

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੫ ਅਕਤੂਬਰ ੨੦੧੮,ਸ਼ੁੱਕਰਵਾਰ,੧੯ ਅੱਸੂ (ਸੰਮਤ ੫੫੦ ਨਾਨਕਸ਼ਾਹੀ)
ਬਿਹਾਗੜਾ ਮਹਲਾ ੫ ਛੰਤ ॥ ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥ (ਅੰਗ : ੫੪੬)

बिहागड़ा महला ५ छंत ॥ अन काए रातड़िआ वाट दुहेली राम ॥ पाप कमावदिआ तेरा कोइ न बेली राम ॥ कोए न बेली होइ तेरा सदा पछोतावहे ॥ गुन गुपाल न जपहि रसना फिरि कदहु से दिह आवहे ॥ तरवर विछुंने नह पात जुड़ते जम मगि गउनु इकेली ॥ बिनवंत नानक बिनु नाम हरि के सदा फिरत दुहेली ॥१॥

Bihaagraa, Fifth Mehl, Chhant: Why are you imbued with the love of another? That path is very dangerous. O sinner, no one is your friend. No one shall be your friend, and you shall forever regret your actions. You have not chanted with your tongue the Praises of the Sustainer of the World; when will these days come again? The leaf, separated from the branch, shall not be joined with it again; all alone, it falls on its way to death. Prays Nanak, without the Lord’s Name, the soul wanders, forever suffering. ||1||

ਅਨਕ = {अनक, अणक} ਤੁੱਛ, ਬਹੁਤ ਨਿੱਕੀ। ਅਨਕਾਏ = ਤੁੱਛ ਪਦਾਰਥਾਂ ਵਿਚ। ਰਾਤੜਿਆ = ਹੇ ਰੱਤੇ ਹੋਏ! ਵਾਟ = (ਜੀਵਨ ਦਾ) ਰਸਤਾ। ਦੁਹੇਲੀ = ਦੁੱਖਾਂ ਭਰੀ। ਕਮਾਵਦਿਆ = ਹੇ ਕਮਾਣ ਵਾਲੇ! ਬੇਲੀ = ਸਾਥੀ। ਪਛੋਤਾਵਹੇ = ਪਛੋਤਾਵਹਿ, ਤੂੰ ਪਛੁਤਾਂਦਾ ਰਹੇਂਗਾ। ਨ ਜਪਹਿ = ਤੂੰ ਨਹੀਂ ਜਪਦਾ। ਰਸਨਾ = ਜੀਭ (ਨਾਲ)। ਸੇ ਦਿਹ = ਇਹ ਦਿਨ (ਬਹੁ-ਵਚਨ)। ਆਵਹੇ = ਆਵਹਿ, ਆਵਣਗੇ। ਪਾਤ = ਪੱਤਰ। ਤਰਵਰ = ਰੁੱਖ। ਮਗਿ = ਰਸਤੇ ਉਤੇ। ਗਉਨੁ = ਗਮਨ, ਤੋਰ।੧।

ਹੇ ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ! (ਇਸ ਮੋਹ ਦੇ ਕਾਰਨ) ਤੇਰਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ। ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ। (ਕੀਤੇ ਪਾਪਾਂ ਦੀ ਸਜ਼ਾ ਵਿਚ ਭਾਈਵਾਲ ਬਣਨ ਲਈ) ਤੇਰਾ ਕੋਈ ਭੀ ਸਾਥੀ ਨਹੀਂ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ। ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ (ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ। (ਕੀਤੇ ਪਾਪਾਂ ਦੇ ਕਾਰਨ ਮਨੁੱਖ ਦੀ ਜਿੰਦ) ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ।੧।

हे तुष पदार्थओ के मोह में फसे हूवे मानुष ! (इस मोह के कारण ) तेरा जीवन- बहुत दुखो से भरता जा रहा है । हे पाप को कमाने वाले कोई भी तेरा (हमेशा के लिए ) साथी नहीं । ( किए पापो के सजा में सांझेदार बनने के लिए ) तेरा कोई भे साथी नहीं बनेगा , तू सदा हाथ मलता रह जायेगा । तू आपनी जुबान के साथ दुनिया के पलक प्रभु के गुण नहीं गाता, जिन्दगी के यह दिन फिर कभी वापिस नहीं आयेगे ( जेसे) पेड़ो से टूटे हूवे पते ( दुबारा कभी साथ ) नहीं जुड़ सकते । ( किये पापो के कारण मानुष की जिन्दगी ) आत्मक मोत के रस्ते पर आकेली ही चलती जाती है । नानक बेनती करता है-परमात्मा का नाम सिमरन के बिना मानुष की जिन्दगी सदा दुखो के साथ गिरी हुई भटकती रहती है ।੧।

Waheguru Ji Ka Khalsa,Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ