Morning Hukamnama | Sri Harmandir Sahib ji | 06 September 2017

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ, ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੬ ਸਤੰਬਰ ੨੦੧੭,ਬੁੱਧਵਾਰ,੨੨ ਭਾਦੋਂ (ਸੰਮਤ ੫੪੯ ਨਾਨਕਸ਼ਾਹੀ,ਅੰਗ:੨੯੯)
ਸਲੋਕੁ ॥
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥ ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥ ਪਉੜੀ ॥ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ ਸਰਬ ਜੀਅ ਦਇਆ ॥ ਇਨ ਬਿਧਿ ਬਰਤੁ ਸੰਪੂਰਨ ਭਇਆ ॥ ਧਾਵਤ ਮਨੁ ਰਾਖੈ ਇਕ ਠਾਇ ॥ ਮਨੁ ਤਨੁ ਸੁਧੁ ਜਪਤ ਹਰਿ ਨਾਇ ॥ ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥

सलोकु ॥
एको एकु बखानीऐ बिरला जाणै स्वादु ॥ गुण गोबिंद न जाणीऐ नानक सभु बिसमादु ॥११॥ पउड़ी ॥ एकादसी निकटि पेखहु हरि रामु ॥ इंद्री बसि करि सुणहु हरि नामु ॥ मनि संतोखु सरब जीअ दइआ ॥ इन बिधि बरतु संपूरन भइआ ॥ धावत मनु राखै इक ठाइ ॥ मनु तनु सुधु जपत हरि नाइ ॥ सभ महि पूरि रहे पारब्रहम ॥ नानक हरि कीरतनु करि अटल एहु धरम ॥११॥

☬ Translation in English:- ☬
Shalok:
Describe the Lord as the One, the One and Only. How rare are those who know the taste of this essence. The Glories of the Lord of the Universe cannot be known. O Nanak, He is totally amazing and wonderful! ||11|| Pauree: The eleventh day of the lunar cycle: Behold the Lord, the Lord, near at hand. Subdue the desires of your sexual organs, and listen to the Lord’s Name. Let your mind be content, and be kind to all beings. In this way, your fast will be successful. Keep your wandering mind restrained in one place. Your mind and body shall become pure, chanting the Lord’s Name. The Supreme Lord God is pervading amongst all. O Nanak, sing the Kirtan of the Lord’s Praises; this alone is the eternal faith of Dharma. ||11||

☬ ਪੰਜਾਬੀ ਵਿੱਚ ਵਿਆਖਿਆ :- ☬
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਸਿਫ਼ਤਿ-ਸਾਲਾਹ ਵਿਚ ਹੀ ਆਤਮਕ ਆਨੰਦ ਹੈ ਪਰ) ਇਸ ਆਤਮਕ ਅਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ। (ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਕ ਆਨੰਦ ਤਾਂ ਮਿਲਦਾ ਹੈ; ਪਰ) ਗੁਣਾਂ (ਦੇ ਬਿਆਨ ਕਰਨ) ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ (ਕਿਉਂਕਿ) ਹੇ ਨਾਨਕ! ਉਹ ਤਾਂ ਸਾਰਾ ਅਸਚਰਜ ਰੂਪ ਹੈ।੧੧। ਪਉੜੀ:- (ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ, ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ—ਇਹੀ ਹੈ ਇਕਾਦਸ਼ੀ (ਦਾ ਵਰਤ)। (ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)। (ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ, ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ। ਹੇ ਨਾਨਕ! ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ।੧੧।

☬ हिंदी में अर्थ :- ☬
(हे भाई !) सिर्फ एक परमात्मा की ही सिफ़त-सालाह करनी चाहिए (सिफ़त-सालाह में ही आत्मिक आनंद है पर) इस आत्मिक अनंद को कोई विरला मनुख मानता है। (परमात्मा के गुण गायन करने के साथ आत्मिक आनंद तो मिलता है; पर) गुणों (के ब्यान करने ) से परमात्मा का सही सवरूप नहीं समझा जा सकता (क्योंकि) हे नानक ! वह तो सारा आश्चर्ज रूप है।११। पऊड़ी :-(हे भाई !) परमात्मा को (सदा अपने) करीब (बसता) देखो, अपनी इन्द्रियों को काबू में रख के परमात्मा का नाम सुना करो-यही है एकादशी (का व्रत)। (जो मनुख अपने) मन में संतोख (धारण करता है और) सब जीवों के साथ दया-प्यार वाला सलूक करता है, इस तरह से (जीवन गुजारते हुए उस का) व्रत कामयाब हो जाता है (भावार्थ, यही है असली व्रत)। (इस तरह के व्रत के साथ वह मनुख विकारों की तरफ) दौड़ते (अपने) मन को एक टिकाणे और टिका रखता है, परमात्मा का (नाम) अराधते हुए (परमात्मा के) नाम में (जुड़ा) उस का मन पवित्र हो जाता है, उस का हृदय पवित्र हो जाता है। हे नानक ! जो भगवान सारे जगत में हर जगह व्यापक है, उस भगवान की सिफ़त-सालाह करता रहो, यह ऐसा धर्म है जिस का फल जरूर मिलता है।११।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..