Morning Hukamnama | Sri Harmandir Sahib ji | 28 October 2018

https://youtu.be/ILzhxlbNlZo

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੨੮ਅਕਤੂਬਰ ੨੦੧੮,ਐਤਵਾਰ,੧੨ ਕੱਤਕ (ਸੰਮਤ ੫੫੦ ਨਾਨਕਸ਼ਾਹੀ)
ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ (ਅੰਗ:੭੩੮)

ਊਠਿ ਖਲੋਇਆ = ਉੱਠ ਕੇ ਖਲੋ ਜਾਂਦਾ ਹੈ, ਛੇਤੀ ਤਿਆਰ ਹੋ ਪੈਂਦਾ ਹੈ। ਬੇਲਾ = ਵੇਲਾ, ਵੇਲੇ। ਪੈ ਪੈ ਸੋਇਆ = ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ।੧। ਅਉਸਰੁ = ਸਮਾ, ਮੌਕਾ। ਰੰਗਿ = ਰੰਗ ਵਿਚ, ਲਗਨ ਵਿਚ। ਲਪਟਾਨਾ = ਮਸਤ ਰਹਿੰਦਾ ਹੈ।੧।ਰਹਾਉ। ਬਿਗਸਿ = ਖ਼ੁਸ ਹੋ ਕੇ। ਫੂਲਿ ਬੈਠਾ = ਫੁੱਲ ਫੁੱਲ ਬੈਠਦਾ ਹੈ।੨।

ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ)।੧। ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ)।੧।ਰਹਾਉ। ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ।੨।

सूही महला ५ ॥ बुरे काम कउ ऊठि खलोइआ ॥ नाम की बेला पै पै सोइआ ॥१॥ अउसरु अपना बूझै न इआना ॥ माइआ मोह रंगि लपटाना ॥१॥ रहाउ ॥ लोभ लहरि कउ बिगसि फूलि बैठा ॥ साध जना का दरसु न डीठा ॥२॥

हे भाई! मुरख मनुख बुरे काम करने के लिए (तो) जल्दी राजी हो जाता है, परन्तु परमात्मा का नाम सुमिरन के समय (अमृत समय) लम्बी तान के सो जाता है (बे-परवाह हो के सोता रहता है)।१। हे भाई! मूर्ख मनुख माया के मोह की लगन मस्त रहता है, यह नहीं समझता कि यह मानुखी जीवन ही असली मौका है (जब प्रभु को याद किया जा सकता है)।१।रहाउ। हे भाई! (अंदर उठ रही) लोभ कि लहर के कारन (माया के लाभी के आस पर) खुश हो के फूला फूला बैठता है, कभी संत जानो का दर्शन (भी) नहीं करता।२।

Soohee, Fifth Mehl: He gets up early, to do his evil deeds, but when it is time to meditate on the Naam, the Name of the Lord, then he sleeps. ||1|| The ignorant person does not take advantage of the opportunity. He is attached to Maya, and engrossed in worldly delights. ||1||Pause|| He rides the waves of greed, puffed up with joy. He does not see the Blessed Vision of the Darshan of the Holy. ||2||

Waheguru Ji Ka Khalsa, Waheguru Ji Ki Fateh

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ