Morning Hukamnama | Sri Harmandir Sahib ji | 4 July 2018

https://youtu.be/L-qaU4uKwqI

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੪ ਜੁਲਾਈ ੨੦੧੮,ਬੁੱਧਵਾਰ,੨੦ ਹਾੜ (ਸੰਮਤ ੫੫੦ ਨਾਨਕਸ਼ਾਹੀ,ਅੰਗ:੪੪੩)
ਆਸਾ ਮਹਲਾ ੪ ॥ ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥ ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥ ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥ ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥ ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥ ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥ ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥ ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥ ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥ ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥ ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥

आसा महला ४ ॥ झिमि झिमे झिमि झिमि वरसै अंम्रित धारा राम ॥ गुरमुखे गुरमुखि नदरी रामु पिआरा राम ॥ राम नामु पिआरा जगत निसतारा राम नामि वडिआई ॥ कलिजुगि राम नामु बोहिथा गुरमुखि पारि लघाई ॥ हलति पलति राम नामि सुहेले गुरमुखि करणी सारी ॥ नानक दाति दइआ करि देवै राम नामि निसतारी ॥१॥ रामो राम नामु जपिआ दुख किलविख नास गवाइआ राम ॥ गुर परचै गुर परचै धिआइआ मै हिरदै रामु रवाइआ राम ॥ रविआ रामु हिरदै परम गति पाई जा गुर सरणाई आए ॥ लोभ विकार नाव डुबदी निकली जा सतिगुरि नामु दिड़ाए ॥ जीअ दानु गुरि पूरै दीआ राम नामि चितु लाए ॥ आपि क्रिपालु क्रिपा करि देवै नानक गुर सरणाए ॥२॥

Aasaa, Fourth Mehl: Slowly, slowly, slowly, very slowly, the drops of Ambrosial Nectar trickle down. As Gurmukh, the Gurmukh beholds the Lord, the Beloved Lord. The Name of the Lord, the Emancipator of the world, is dear to him; the Name of the Lord is his glory. In this Dark Age of Kali Yuga, the Lord’s Name is the boat, which carries the Gurmukh across. This world, and the world hereafter, are adorned with the Lord’s Name; the Gurmukh’s lifestyle is the most excellent. O Nanak, bestowing His kindness, the Lord gives the gift of His emancipating Name. ||1|| I chant the Name of the Lord, Raam, Raam, which destroys my sorrows and erases my sins. Associating with the Guru, associating with the Guru, I practice meditation; I have enshrined the Lord within my heart. I enshrined the Lord within my heart, and obtained the supreme status, when I came to the Sanctuary of the Guru. My boat was sinking under the weight of greed and corruption, but it was uplifted when the True Guru implanted the Naam, the Name of the Lord, within me. The Perfect Guru has given me the gift of spiritual life, and I center my consciousness on the Lord’s Name. The Merciful Lord Himself has mercifully given this gift to me; O Nanak, I take to the Sanctuary of the Guru. ||2||

ਪਦਅਰਥ:- ਝਿਮਿ ਝਿਮੇ—ਝਿਮਿ ਝਿਮਿ, ਮਠੀ ਮਠੀ ਆਵਾਜ਼ ਨਾਲ। ਵਰਸੈ—ਵਰ੍ਹਦਾ ਹੈ। ਅੰਮ੍ਰਿਤ ਧਾਰਾ—ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ। ਗੁਰਮੁਖਿ—ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਦਰੀ—ਨਜ਼ਰ ਆ ਜਾਂਦਾ ਹੈ। ਨਿਸਤਾਰਾ—ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ। ਨਾਮਿ—ਨਾਮ ਵਿਚ (ਜੁੜ ਕੇ)। ਵਡਿਆਈ—ਆਦਰ-ਮਾਣ। ਕਲਿਜੁਗ—{‘ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ’} ਉਹ ਆਤਮਕ ਅਵਸਥਾ ਜਦੋਂ ਜੀਵ ਪਰਮਾਤਮਾ ਤੋਂ ਵਿਛੁੜ ਕੇ ਵਿਕਾਰਾਂ ਵਿਚ ਗ਼ਰਕ ਹੁੰਦਾ ਹੈ। ਕਲਿਜੁਗਿ—ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵਿਚ। ਬੋਹਿਥਾ—ਜਹਾਜ਼। ਗੁਰਮੁਖਿ—ਗੁਰੂ ਦੀ ਰਾਹੀਂ। ਹਲਤਿ—ਇਸ ਲੋਕ ਵਿਚ। ਪਲਤਿ—ਪਰਲੋਕ ਵਿਚ। ਸੁਹੇਲੇ—ਸੁਖੀ। ਸਾਰੀ—ਸ੍ਰੇਸ਼ਟ। ਕਰਣੀ—ਕਰਣੀਯ, ਕਰਨ-ਜੋਗ ਕੰਮ। ਕਰਿ—ਕਰ ਕੇ।1। ਕਿਲਵਿਖ—ਪਾਪ। ਗੁਰ ਪਰਚੈ—ਗੁਰੂ ਦੀ ਰਾਹੀਂ (ਨਾਮ ਜਪਣ ਦੇ) ਆਹਰੇ ਲੱਗ ਕੇ। ਰਵਾਇਆ—ਵਸਾ ਲਿਆ ਹੈ। ਰਵਿਆ—ਸਿਮਰਿਆ। ਪਰਮ ਗਤਿ—ਸਭ ਤੋਂ ਉਚੀ ਆਤਮਕ ਅਵਸਥਾ। ਨਾਵ—(ਜ਼ਿੰਦਗੀ ਦੀ) ਬੇੜੀ। ਸਤਿਗੁਰਿ—ਸਤਿਗੁਰੂ ਨੇ। ਦਿੜਾਏ—ਹਿਰਦੇ ਵਿਚ ਪੱਕਾ ਕਰ ਦਿਤਾ। ਜੀਅ ਦਾਨੁ—ਆਤਮਕ ਜੀਵਨ ਦੀ ਦਾਤਿ। ਗੁਰਿ—ਗੁਰੂ ਨੇ। ਨਾਮਿ—ਨਾਮ ਵਿਚ। ਕਰਿ—ਕਰ ਕੇ।2।

ਅਰਥ:- (ਹੇ ਭਾਈ! ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ (ਤੇ ਉਸ ਨੂੰ ਆਤਮਕ ਸ਼ਾਂਤੀ ਬਖ਼ਸ਼ਦੀ ਹੈ। ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ। ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ। ਹੇ ਭਾਈ! ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ। ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1। (ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ। (ਹੇ ਭਾਈ!) ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ। ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ। ਹੇ ਭਾਈ! ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ। ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ।2।

अर्थ :-(हे भाई ! जैसे वर्षा ऋतु में जब मिठी मिठी फुहार पड़ती है तो बड़ी सुहावणी ठंड महसूस होती है, उसी प्रकार जिस मनुख को गुरु मिल जाए उस के हृदय की धरती पर) आत्मिक जीवन देने वाले नाम-जल की धार मठी मठी वर्षा करती है (और उस को आत्मिक शांती बख्शती है। इस नाम-वर्षा की बरकत के साथ) गुरु के सनमुख रहने वाले उस (वड-भागी) मनुख को प्यारा परमात्मा दिख जाता है। सारे जीवों को संसार-सागर से पार उतारने वाला परमात्मा का नाम उस मनुख को प्यारा लगने लग जाता है, परमात्मा के नाम की बरकत के साथ उस को (लोक-परलोक में) आदर-मान मिल जाता है। हे भाई ! विकारों के कारण निघरी हुई आत्मिक हालत के समय परमात्मा का नाम जहाज (का काम देता ) है, गुरु की शरण में डाल के (परमात्मा जीव को संसार-सागर से) पार निकाल लेता है। जो मनुख परमात्मा के नाम में जुड़ते हैं वह इस लोक और परलोक में सुखी रहते हैं। गुरु की शरण में आकर (परमात्मा का नाम सिमरना ही) सब से श्रेष्ठ करने-योग्य काम है। हे नानक ! परमात्मा कृपा कर के जिस मनुख को अपने नाम की दाति देता है उस को नाम में जोड़ के संसार-सागर से पार निकाल लेता है।1। (हे भाई ! जिन मनुष्यों ने) हर समय परमात्मा का नाम सुमिरा, उन्हों ने अपने सारे दु:ख और पाप नास कर लिए। (हे भाई !) गुरु के द्वारा हर समय काम लग के मैंने हरि-नाम सिमरना शुरू किया, मैं अपने हृदय में परमात्मा को वसालिया। जब मैं गुरु की शरण आ पड़ा, और, परमात्मा को अपने हृदय में बसाया, तो मैंने सब से ऊँची आत्मिक अवस्था प्राप्त कर ली। हे भाई ! जब (किसी वड-भागी के मन में) गुरु ने परमात्मा का नाम पक्का कर के वसादिया, तो लोभ आदि विकारों (की बाढ़) में डुब रही उस की (जिंदगी की) कश्ती बाहर निकल आई। जिस मनुख को पूरे गुरु ने आत्मिक जीवन की दाति बख्शी, उस ने अपना चित् परमात्मा के नाम में जोड़ लिया। हे नानक ! गुरु की शरण डाल के दया का घर परमात्मा आप ही कृपा कर के (अपने नाम की दाति) देता है।2।

Waheguru Ji Ka Khalsa,
Waheguru Ji Ki Fateh

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ ਜੀ !!